ਨਹਿਰ ‘ਚ ਕਾਰ ਡਿੱਗਣ ਨਾਲ 3 ਨੌਜਵਾਨਾਂ ਦੀ ਮੌਤ

32 car
ਲੁਧਿਆਣਾ(Sting Operation)- ਸਵਿਫ਼ਟ ਕਾਰ ਨਹਿਰ ਵਿਚ ਡਿੱਗਣ ਕਾਰਨ ਦੋ ਸਕੇ ਭਰਾਵਾਂ ਸਮੇਤ 3 ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਦੀ ਪਛਾਣ ਕਮਲਦੀਪ ਸਿੰਘ , ਦਵਿੰਦਰ ਸਿੰਘ ਅਤੇ ਆਕਾਸ਼ਦੀਪ ਵਜੋਂ ਹੋਈ ਹੈ। ਬੇਹੱਦ ਦੁਖਦਾਈ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਕਮਲਦੀਪ ਸਿੰਘ ਅਤੇ ਦਵਿੰਦਰ ਸਿੰਘ ਸਕੇ ਭਰਾ ਸਨ ਅਤੇ ਜਗਰਾਉਂ ਪੁਲਿਸ ਵਿਚ ਤਾਇਨਾਤ ਏ ਐੱਸ ਆਈ ਬਲਵਿੰਦਰ ਸਿੰਘ ਦੇ ਪੁੱਤਰ ਸਨ। ਇਨ੍ਹਾ ਵਿਚੋਂ ਇਕ ਨੌਜਵਾਨ ਦਾ ਅਜੇ ਹਾਲ ਹੀ ਵਿਚ ਵਿਨੀਪੈਗ ਦੀ ਲੜਕੀ ਨਾਲ ਵਿਆਹ ਹੋਇਆ ਸੀ।
ਤੀਜਾ ਨੌਜਵਾਨ ਆਕਾਸ਼ਦੀਪ ਵੀ ਬਲਵਿੰਦਰ ਸਿੰਘ ਦਾ ਭਤੀਜਾ ਸੀ । ਪਿੰਡ ਚੱਕ ਕਲਾਂ ਦੇ ਇਹ 3 ਨੌਜਵਾਨ ਵਿਆਹ ਤੋਂ ਵਾਪਸ ਆਪਣੇ ਪਿੰਡ ਆ ਰਹੇ ਸੀ ਕਾਰ ਨਹਿਰ ਵਿਚ ਡਿੱਗ ਪਈ। ਇਸ ਘਟਨਾ ਨਾਲ ਇਲਾਕੇ ਤੇ ਪਰਿਵਾਰ ‘ਚ ਸੋਗਵਾਰ ਮਾਹੌਲ ਹੈ ਤੇ ਨੌਜਵਾਨਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ।

About Sting Operation

Leave a Reply

Your email address will not be published. Required fields are marked *

*

themekiller.com