ਫਿਲਮ ‘ਚ ਪਹਿਲੀ ਪਤਨੀ ਦੇ ਚੰਦ ਪਲਾਂ ਦੀ ਮੌਜੂਗੀ ਨੇ ਆਮਿਰ ਖਾਨ ਨੂੰ ਬਣਾਇਆ ਸੀ ਸੁਪਰਸਟਾਰ

3 aamir
ਮੁੰਬਈ(Sting Operation)- ਐਕਟਰ ਆਮਿਰ ਖਾਨ ਜਲਦ ਹੀ ਆਪਣਾ 53ਵਾਂ ਜਨਮਦਿਨ ਸੈਲੀਬ੍ਰੇਟ ਕਰਨਗੇ। ਉਨ੍ਹਾਂ ਦਾ ਜਨਮ 14 ਮਾਰਚ, 1965 ਨੂੰ ਮੁੰਬਈ ‘ਚ ਹੋਇਆ ਸੀ। ਮਿਸਟਰ ਪਰਫੈਕਸ਼ਨਿਸਟ ਦੇ ਨਾਂ ਨਾਲ ਮਸ਼ਹੂਰ ਆਮਿਰ ਖਾਨ ਦੇ ਬਾਰੇ ‘ਚ ਇਹ ਗੱਲ ਸ਼ਾਇਦ ਘੱਟ ਹੀ ਲੋਕ ਜਾਣਦੇ ਹਨ ਕਿ ਉਨ੍ਹਾਂ ਦੀ ਪਹਿਲੀ ਸੁਪਰਹਿੱਟ ਫਿਲਮ ‘ਕਿਆਮਤ ਸੇ ਕਿਆਮਤ ਤੱਕ’ ‘ਚ ਪਹਿਲੀ ਪਤਨੀ ਰੀਨਾ ਦੱਤਾ ਵੀ ਨਜ਼ਰ ਆ ਚੁੱਕੀ ਹੈ। 1988 ‘ਚ ਆਈ ਫਿਲਮ ‘ਕਿਆਮਤ ਸੇ ਕਿਆਮਸ ਤਕ’ ਦੇ ਗੀਤ ‘ਪਾਪਾ ਕਹਿੰਤੇ ਹੈਂ ਬੜਾ ਨਾਮ ਕਰੇਗਾ…’ ‘ਚ ਰੀਨਾ ਦੱਤਾ ਦੀ ਇਕ ਛੋਟੀ ਜਿਹੀ ਝਲਕ ਦੇਖਣ ਨੂੰ ਮਿਲਦੀ ਹੈ। ਭਾਵੇਂ ਇਹ ਝਲਕ ਕੁਝ ਹੀ ਮਿੰਟਾਂ ਲਈ ਸੀ ਪਰ ਆਮਿਰ ਲਈ ਲੱਕੀ ਸਿੱਧ ਹੋਈ। ਇਸੇ ਫਿਲਮ ਤੋਂ ਆਮਿਰ ਖਾਨ ਰਾਤੋਂ-ਰਾਤ ਸਟਾਰ ਬਣ ਗਏ ਸਨ। ਹੋਇਆ ਇੰਝ ਕਿ ਇਸ ਗੀਤ ਦੀ ਸ਼ੂਟਿੰਗ ਚੱਲ ਰਹੀ ਸੀ।
ਸ਼ੂਟਿੰਗ ਦੇਖਣ ਆਮਿਰ ਦੀ ਵਾਈਫ ਰੀਨਾ ਵੀ ਪਹੁੰਚੀ ਸੀ। ਰੀਨਾ ਨੂੰ ਦੇਖ ਕੇ ਆਮਿਰ ਤੇ ਨਿਰਦੇਸ਼ਕ ਮੰਸੂਰ ਖਾਨ ਨੂੰ ਖਿਆਲ ਆਇਆ ਕਿ ਰੀਨਾ ਨੂੰ ਵੀ ਇਸ ਫਿਲਮ ਦਾ ਹਿੱਸਾ ਬਣਾਇਆ ਜਾਵੇ। ਫਿਰ ਸ਼ੂਟਿੰਗ ਦੇਖਣ ਆਈ ਰੀਨਾ ਵੀ ਇਸ ਫਿਲਮ ਦਾ ਹਿੱਸਾ ਬਣ ਗਈ। ਦੋਹਾਂ ਦੀ ਪ੍ਰ੍ਰੇਮ ਕਹਾਣੀ ਬੇਹੱਦ ਦਿਲਚਸਪ ਹੈ। ਰੀਨਾ ਆਮਿਰ ਦੇ ਗੁਆਂਢ ‘ਚ ਹੀ ਰਹਿੰਦੀ ਸੀ। ਦੋਹਾਂ ਵਿਚਕਾਰ ਪਿਆਰ ਹੋਇਆ ਤੇ ਵਿਆਹ ਕਰਨ ਦਾ ਫੈਸਲਾ ਕਰ ਲਿਆ ਪਰ ਵੱਖ-ਵੱਖ ਧਰਮ ਦੇ ਹੋਣ ਕਾਰਨ ਰੀਨਾ ਦੇ ਪਰਿਵਾਰ ਵਾਲੇ ਰਾਜ਼ੀ ਨਾ ਹੋਏ। ਉਨ੍ਹਾਂ ਨੇ ਘਰੋਂ ਭੱਜ ਕੇ ਵਿਆਹ ਕਰ ਲਿਆ। ਵਿਆਹ ਦੇ ਸਮੇਂ ਆਮਿਰ ਦੀ ਉਮਰ 21 ਸਾਲ ਤੇ ਰੀਨਾ ਦੀ 20 ਸਾਲ ਸੀ। 16 ਸਾਲ ਦੀ ਮੈਰਿਡ ਲਾਈਫ ਤੋਂ ਬਾਅਦ 2002 ‘ਚ ਆਮਿਰ ਨੇ ਰੀਨਾ ਨੂੰ ਤਲਾਕ ਦੇ ਦਿੱਤਾ। ਹਾਲਾਂਕਿ ਇਸ ਦਾ ਕੋਈ ਠੋਸ ਕਾਰਨ ਸਾਹਮਣੇ ਨਹੀਂ ਆਇਆ ਹੈ।

About Sting Operation

Leave a Reply

Your email address will not be published. Required fields are marked *

*

themekiller.com