ਭਾਰਤ ਨੂੰ ਲ਼ੈਕਚਰ ਨਾ ਦੇਵੇ ਪਾਕਿਸਤਾਨ

17 border
ਸੰਯੁਕਤ ਰਾਸ਼ਟਰ(Sting Operation)- ਜਨੀਵਾ ‘ਚ ਮਨੁਖੀ ਹੱਕਾਂ ਸਬੰਧੀ ਸੰਯੁਕਤ ਰਾਸ਼ਟਰ ਕੌਂਸਲ ਬੈਠਕ ਦੇ ਦੂਸਰੇ ਦਿਨ ਅੱਜ ਪਾਕਿਸਤਾਨ ਵਲੋਂ ਕਸ਼ਮੀਰ ਮੁੱਦਾ ਚੁਕੇ ਜਾਣ ਤੋਂ ਬਾਅਦ ਭਾਰਤ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ਵਰਗੇ ਅਸਫਲ ਦੇਸ਼ ਜਿੱਥੋਂ ਅੱਤਵਾਦ ਪਨਪ ਰਿਹਾ ਹੈ, ਓਸਾਮਾ ਬਿਨ ਲਾਦੇਨ ਨੂੰ ਸੁਰੱਖਿਆ ਪਨਾਹਗਾਹ ਮਿਲੀ ਹੋਵੇ, ਉਸ ਦੇਸ਼ ਤੋਂ ਭਾਰਤ ਨੂੰ ਲੈਕਚਰ ਦੀ ਲੋੜ ਨਹੀਂ ਹੈ।
ਭਾਰਤ ਨੇ ਮੰਗ ਕੀਤੀ ਕਿ ਮੁੰਬਈ, ਪਠਾਨਕੋਟ, ਉੜੀ ਹਮਲਿਆਂ ਦੇ ਸਾਜਸ਼ ਕਰਤਾਵਾਂ ਨੂੰ ਸਜ਼ਾ ਦੇ ਘੇਰੇ ਵਿਚ ਲਿਆਂਦਾ ਜਾਵੇ। ਪਾਕਿਸਤਾਨ ਹਰ ਫੋਰਮ ‘ਤੇ ਭਾਰਤ ਦੀ ਇਸ ਮੰਗ ਦਾ ਵਿਰੋਧ ਕਰਦਾ ਰਿਹਾ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਫ਼ੌਜ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਹਵਾਈ ਖੇਤਰ ਵਿੱਚ ਦਾਖਲ ਹੋਏ ਭਾਰਤੀ ਜਾਸੂਸੀ ਡਰੋਨ ਨੂੰ ਗੋਲੀ ਮਾਰ ਕੇ ਕੰਟਰੋਲ ਲਾਈਨ ਨੇੜੇ ਚਿਰੀਕੋਟ ਸੈਕਟਰ ‘ਚ ਹੇਠਾਂ ਸੁੱਟ ਦਿੱਤਾ ਗਿਆ ਹੈ। ਪਾਕਿ ਫ਼ੌਜ ਨੇ ਅੱਗੇ ਦਾਅਵਾ ਕੀਤਾ ਕਿ ਬੀਤੇ ਇੱਕ ਸਾਲ ਵਿੱਚ ਇਹ ਚੌਥਾ ਭਾਰਤੀ ਡਰੋਨ ਹੈ, ਜੋ ਹੇਠਾਂ ਸੁੱਟਿਆ ਗਿਆ ਹੈ। ਪਾਕਿਸਤਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਲਗਾਤਾਰ ਪਾਕਿਸਤਾਨ ਖ਼ਿਲਾਫ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਭਾਰਤ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖੀ ਜਾ ਰਹੀ। ਕੂਟਨੀਤਕ ਪੱਧਰ ‘ਤੇ ਵੀ ਇਹ ਮਾਮਲਾ ਉਠਾਇਆ ਜਾਵੇਗਾ।

About Sting Operation

Leave a Reply

Your email address will not be published. Required fields are marked *

*

themekiller.com