ਮਲਾਇਕਾ ਨੇ ਪਹਿਨੀ ਇੰਨੀ ਮਹਿੰਗੀ ਡਰੈੱਸ, ਬ੍ਰਿਟੇਨ ਦੀ ਰਾਜਕੁਮਾਰੀ ਨਾਲ ਜੁੜਿਆ ਸੰਬੰਧ

6 malaika
ਮੁੰਬਈ(Sting Operation)- ਬਾਲੀਵੁੱਡ ਅਦਾਕਾਰਾ ਅਤੇ ਅਰਬਾਜ਼ ਖਾਨ ਦੀ ਸਾਬਕਾ ਪਤਨੀ ਮਲਾਇਕਾ ਅਰੋੜਾ ਆਪਣੇ ਫੈਸ਼ਨ ਸੈਂਸ ਤੇ ਡਰੈੱਸਿਸ ਕਾਰਨ ਹਮੇਸ਼ਾ ਸੁਰਖੀਆਂ ‘ਚ ਛਾਈ ਰਹਿੰਦੀ ਹੈ। ਮਲਾਇਕਾ ਕਿਸੇ ਵੀ ਇਵੈਂਟ ‘ਚ ਪਹੁੰਚੇ, ਉਨ੍ਹਾਂ ਦੀ ਡਰੈੱਸ ‘ਤੇ ਸਾਰਿਆ ਦੀਆਂ ਨਜ਼ਰਾਂ ਟਿਕੀਆਂ ਰਹਿੰਦੀਆਂ ਹਨ ਤੇ ਇਸ ਵਾਰ ਵੀ ਉਨ੍ਹਾਂ ਨਾਲ ਕੁਝ ਅਜਿਹਾ ਹੀ ਹੋਇਆ ਹੈ। ਇਸ ਵਾਰ ਉਨ੍ਹਾਂ ਨੇ ਇਕ ਇਵੈਂਟ ‘ਚ ਅਜਿਹੀ ਡਰੈੱਸ ਪਹਿਨੀ, ਜਿਸ ਦੇ ਬਾਰੇ ‘ਚ ਜਾਣ ਤੁਸੀਂ ਵੀ ਹੈਰਾਨ ਹੋ ਜਾਓਗੇ। ਮਲਾਇਕਾ ਇਕ ਅਜਿਹੀ ਅਦਾਕਾਰਾ ਹੈ, ਜੋ ਆਪਣੀ ਫਿੱਟ ਫਿੱਗਰ ਤੇ ਫੈਸ਼ਨੇਬਲ ਕੱਪੜਿਆਂ ਲਈ ਜਾਣੀ ਜਾਂਦੀ ਹੈ।
ਮਲਾਇਕਾ ਨੇ ਹਾਲ ਹੀ ‘ਚ ਇਕ ਅਜਿਹੀ ਡਰੈੱਸ ਪਾਈ, ਜਿਸ ਦੀ ਕੀਮਤ ਸੁਣ ਤੁਹਾਡੇ ਹੋਸ਼ ਉੱਡ ਜਾਣਗੇ। ਉਨ੍ਹਾਂ ਨੇ ਗੁੱਚੀ ਦੀ ਇਕ ਸ਼ਾਰਟ ਡਰੈੱਸ ਪਹਿਨੀ ਸੀ। ਇਹ ਬਲੈਕ ਅਤੇ ਗ੍ਰੇ ਪੈਟਰਨ ਦੀ ਸ਼ਾਰਟ ਡਰੈੱਸ ਸੀ। ਖਬਰ ਹੈ ਕਿ ਇਸ ਡਰੈੱਸ ਦੀ ਕੀਮਤ ਕਰੀਬ 1 ਲੱਖ 61 ਹਜ਼ਾਰ ਰੁਪਏ ਹੈ।
ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਵਰਗੀ ਇਹੀ ਡਰੈੱਸ ਬ੍ਰਿਟੇਨ ਦੀ ਰਾਜਕੁਮਾਰੀ ਕੇਟ ਮਿਡਲਟਨ ਵੀ ਪਹਿਨ ਚੁੱਕੀ ਹੈ। ਉਨ੍ਹਾਂ ਨੇ ਇਹ ਮਹਿੰਗੀ ਡਰੈੱਸ ਪਿਛਲੇ ਸਾਲ ਪਹਿਨੀ ਸੀ। ਮਲਾਇਕਾ ਅਕਸਰ ਆਪਣੇ ਹੌਟ ਲੁੱਕ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ।
ਮਲਾਇਕਾ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਨੂੰ ਇੰਸਟਾਗਰਾਮ ਅਕਾਊਂਟ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।
ਇੱਥੇ ਦੱਸਣਯੋਗ ਹੈ ਕਿ ਮਲਾਇਕਾ ਕੁਝ ਸਮੇਂ ਪਹਿਲਾਂ ਐੱਮ. ਟੀ. ਵੀ. ਦੇ ਰਿਐਲਿਟੀ ਸ਼ੋਅ ‘ਇੰਡਿਆਜ਼ ਨੈਕਸਟ ਟਾਪ ਮਾਡਲ 3’ ‘ਚ ਜੱਜ ਦੇ ਰੂਪ ‘ਚ ਦਿਖੀ ਸੀ।
ਉਹ ਇਸ ਸ਼ੋਅ ਦੌਰਾਨ ਵੀ ਆਪਣੀ ਇਕ ਡਰੈੱਸ ਨੂੰ ਲੈ ਕੇ ਸੁਰਖੀਆਂ ‘ਚ ਰਹੀ ਸੀ। ਇਸ ਤੋਂ ਇਲਾਵਾ ਕੁਝ ਸਮੇਂ ਪਹਿਲਾਂ ਇਕ ਮਸ਼ਹੂਰ ਮੈਗਜ਼ੀਨ ਲਈ ਕਰਵਾਏ ਗਏ ਬੋਲਡ ਫੋਟੋਸ਼ੂਟ ਲਈ ਵੀ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ।

About Sting Operation

Leave a Reply

Your email address will not be published. Required fields are marked *

*

themekiller.com