‘ਰੇਸ 3’ ਦੀ ਸ਼ੂਟਿੰਗ ਛੱਡ ਦੋਸਤ ਦੇ ਵਿਆਹ ‘ਤੇ ਪੁੱਜੇ ਸਲਮਾਨ, ਤਸਵੀਰ ਆਈ ਸਾਹਮਣੇ

4 salman
ਨਵੀਂ ਦਿੱਲੀ(Sting Operation)- ਬਾਲੀਵੁੱਡ ਦੇ ਮਸ਼ਹੂਰ ਐਕਟਰ ਸਲਮਾਨ ਖਾਨ ਦੋਸਤੀ ਤੇ ਦੁਸ਼ਮਣੀ ਦੋਵੇਂ ਹੀ ਬੇਹੱਦ ਚੰਗੇ ਤਰੀਕੇ ਨਾਲ ਨਿਭਾਉਂਦੇ ਹਨ, ਅਜਿਹਾ ਕਈ ਵਾਰ ਸੁਣਨ ਨੂੰ ਮਿਲ ਚੁੱਕਿਆ ਹੈ। ਦੱਸ ਦੇਈਏ ਕਿ ਇੰਨੀ ਦਿਨੀਂ ਸਲਮਾਨ ਖਾਨ ‘ਰੇਸ 3’ ਦੀ ਸ਼ੂਟਿੰਗ ‘ਚ ਕਾਫੀ ਰੁੱਝੇ ਹੋਏ ਹਨ ਪਰ ਆਪਣੇ ਕੰਮ ‘ਚੋਂ ਥੋੜ੍ਹਾ ਸਮਾਂ ਕੱਢ ਕੇ ਉਹ ਆਪਣੇ ਦੋਸਤ ਦੇ ਵਿਆਹ ‘ਚ ਪੁੱਜੇ, ਜਿਥੇ ਉਨ੍ਹਾਂ ਨੂੰ ਦੇਖਦੇ ਹੀ ਲੋਕਾਂ ਦੀ ਭੀੜ ਇਕੱਠੀ ਹੋ ਗਈ। ਵਿਆਹ ਦੌਰਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਅਸਲ ‘ਚ ਇਹ ਵਿਆਹ 8 ਮਾਰਚ ਨੂੰ ਸੀ। ਸਲਮਾਨ ਖਾਨ ਦੇ ਦੋਸਤ ਬੌਬ ਸੈਂਡਵਿਗੇਨ ਤੇ ਸ਼ਵੇਤਾ ਕੌਸ਼ਿਕ ਦਾ ਵਿਆਹ ਸੀ, ਜਿਸ ‘ਚ ਸਲਮਾਨ ਖਾਨ ਕਾਫੀ ਡੈਸ਼ਿੰਗ ਲੱਗ ਰਹੇ ਸਨ। ਉਨ੍ਹਾਂ ਨੇ ਇਸ ਮੌਕੇ ‘ਤੇ ਬਲੈਕ ਕਲਰ ਦਾ ਸੂਟ ਪਾਇਆ ਸੀ ਤੇ ਚਿਹਰੇ ‘ਤੇ ਕਿਊਟ ਸਮਾਈਲ ਸੀ। ਸਲਮਾਨ ਇਸ ਵਿਆਹ ‘ਚ ਆਪਣੇ ਦੋਸਤ ਦੇ ਪਰਿਵਾਰ ਵਾਲਿਆਂ ਨੂੰ ਗਲੇ ਲਾਉਂਦੇ ਵੀ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਸਲਮਾਨ ਖਾਨ ਇੰਨੀ ਦਿਨੀਂ ਫਿਲਮ ‘ਰੇਸ 3’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਇਹ ਫਿਲਮ ਈਦ ਦੇ ਖਾਸ ਮੌਕੇ ‘ਤੇ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ‘ਚ ਸਲਮਾਨ ਖਾਨ ਨਾਲ ਜੈਕਲੀਨ ਫਰਨਾਂਡਿਜ਼ ਤੇ ਬੌਬੀ ਦਿਓਲ ਵੀ ਨਜ਼ਰ ਆਉਣਗੇ।

About Sting Operation

Leave a Reply

Your email address will not be published. Required fields are marked *

*

themekiller.com