ਰੋਜ਼ਾਨਾ 172 ਗਿਲਾਸੀ ਖੜਕਾਉਣ ਵਾਲੇ ਗ੍ਰਿਫਤਾਰ

24 liquor_logo
ਨਵੀਂ ਦਿੱਲੀ(Sting Operation)- ਬਿਹਾਰ ਵਿੱਚ ਸ਼ਰਾਬ ਨੂੰ ਲੈ ਕੇ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆ ਰਹੀ ਨਿਤੀਸ਼ ਸਰਕਾਰ ਨੇ ਕਿਹਾ ਹੈ ਕਿ ਹੁਣ ਤੱਕ ਇੱਕ ਲੱਖ 21 ਹਜ਼ਾਰ 586 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਤਲਬ ਹਰ ਦਿਨ ਕਰੀਬ 172 ਲੋਕਾਂ ਨੂੰ ਬਿਹਾਰ ਪੁਲਿਸ ਸ਼ਰਾਬ ਪੀਣ ਤੇ ਵੇਚਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ। ਇਸ ਮੁਤਾਬਕ ਹਰ ਦਿਨ 10 ਮਿੰਟ ਵਿੱਚ ਇੱਕ ਗ੍ਰਿਫਤਾਰੀ ਹੋਈ।
ਬਿਹਾਰ ਵਿਧਾਨ ਸਭਾ ਵਿੱਚ ਬੀਜੇਪੀ ਦੇ ਦਿਪੀਪ ਜਾਯਸਵਾਲ ਦੇ ਸਵਾਲ ਦੇ ਜੁਆਬ ਵਿੱਚ ਉਤਪਾਦ ਮੰਤਰੀ ਬਿਜੇਂਦਰ ਪ੍ਰਸਾਦ ਯਾਦਵ ਨੇ ਗ੍ਰਿਫਤਾਰੀ ਨਾਲ ਜੁੜੇ ਅੰਕੜੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ 6 ਮਾਰਚ ਤੱਕ ਕਰੀਬ 6 ਲੱਖ ਪੰਜ ਹਜ਼ਾਰ ਛਾਪੇਮਾਰੀ ਦੌਰਾਨ ਦੋ ਲੱਖ ਤੋਂ ਵੱਧ ਸ਼ਰਾਬ ਜਬਤ ਕੀਤੀ ਗਈ।
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਿਛਲੇ ਸਾਲ ਇੱਕ ਅਪ੍ਰੈਲ ਨੂੰ ਸ਼ਰਾਬਬੰਦੀ ਦਾ ਐਲਾਨ ਕੀਤਾ ਸੀ। ਸ਼ਰਾਬਬੰਦੀ ਤਹਿਤ ਪੰਜ ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਤੇ ਇੱਕ ਲੱਖ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਲਾਇਆ ਜਾਂਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com