ਲੁਧਿਆਣਾ ਤੋਂ ਤਿੰਨ ਦਿਨਾਂ ‘ਚ ਪੌਣੇ ਦੋ ਕਿੱਲੋ ਹੈਰੋਇਨ ਬਰਾਮਦ

33 heroin
ਲੁਧਿਆਣਾ(Sting Operation)- ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਟੀਮ ਨੇ ਲਗਾਤਾਰ ਤੀਜੇ ਦਿਨ 800 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬੀਤੀ ਦੇਰ ਰਾਤ ਲੁਧਿਆਣਾ ਦੀ ਵਰਧਮਾਨ ਮਿੱਲਜ਼ ਨੇੜਿਉਂ ਸਿਰਸਾ ਦੇ ਰਹਿਣ ਵਾਲੇ ਅਵਤਾਰ ਸਿੰਘ ਉਰਫ ਡਬਲੂ ਤੋਂ ਇਹ ਨਸ਼ਾ ਫੜਿਆ ਗਿਆ ਹੈ।
ਐਸ.ਟੀ.ਐਫ. ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਆਈ 20 ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ‘ਚੋਂ 800 ਗ੍ਰਾਮ ਹੈਰੋਇਨ ਜ਼ਬਤ ਕੀਤੀ। ਪੁਲਿਸ ਅੱਜ ਮੁਲਜ਼ਮ ਡਬਲੂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰੇਗੀ।
ਪੁਲਿਸ ਦੀ ਇਸ ਵਿਸ਼ੇਸ਼ ਟੀਮ ਨੇ ਬੀਤੇ ਤਿੰਨ ਦਿਨਾਂ ਵਿੱਚ 1 ਕਿੱਲੋ 750 ਗ੍ਰਾਮ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ। ਨਸ਼ੇ ਦੇ ਨਾਲ-ਨਾਲ ਪੰਜ ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਹੈ। ਐਸ.ਟੀ.ਐਫ. ਨੇ ਪਹਿਲੇ ਦਿਨ 400 ਗ੍ਰਾਮ, ਦੂਜੇ ਦਿਨ 550 ਗ੍ਰਾਮ ਤੇ ਬੀਤੀ ਰਾਤ 800 ਗ੍ਰਾਮ ਹੈਰੋਇਨ ਫੜੀ ਹੈ।

About Sting Operation

Leave a Reply

Your email address will not be published. Required fields are marked *

*

themekiller.com