ਵਿਦੇਸ਼ ਮੰਤਰਾਲੇ ਨੇ ਪਹਿਲੀ ਵਾਰ ਤੋੜੀ ਸ਼੍ਰੀਦੇਵੀ ਦੀ ਮੌਤ ‘ਤੇ ਚੁੱਪੀ, ਕਹੀ ਇਹ ਗੱਲ

5 sridevi
ਨਵੀਂ ਦਿੱਲੀ(Sting Operation)- ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਮੌਤ ‘ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪਹਿਲੀ ਵਾਰ ਚੁੱਪੀ ਤੋੜੀ ਹੈ। ਮੰਤਰਾਲੇ ਨੇ ਕਿਹਾ ਕਿ ਅਭਿਨੇਤਰੀ ਦੀ ਮੌਤ ‘ਚ ਕੁਝ ਵੀ ਸ਼ੱਕੀ ਨਹੀਂ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਜਿੱਥੇ ਤੱਕ ਮੈਨੂੰ ਪਤਾ ਹੈ, ਯੂ.ਪੀ.ਏ. ਸਰਕਾਰ ਤੋਂ ਦਸਤਾਵੇਜ਼ ਸਾਨੂੰ ਮਿਲ ਚੁਕੇ ਹਨ, ਜੇਕਰ ਕੁਝ ਸ਼ੱਕੀ ਹੁੰਦਾ ਤਾਂ ਅਜੇ ਤੱਕ ਸਾਹਮਣੇ ਆ ਗਿਆ ਹੁੰਦਾ। ਜ਼ਿਕਰਯੋਗ ਹੈ ਕਿ ਸ਼੍ਰੀਦੇਵੀ ਨੇ 24 ਫਰਵਰੀ ਨੂੰ ਤਰ੍ਹਾਂ-ਤਰ੍ਹਾਂ ਦੇ ਕਿਆਸ ਲੱਗਣੇ ਸ਼ੁਰੂ ਹੋ ਗਏ ਸਨ।
ਅਚਾਨਕ ਹੋਈ ਉਨ੍ਹਾਂ ਦੀ ਮੌਤ ਨੂੰ ਸ਼ੱਕੀ ਤੱਕ ਕਹਿ ਗਿਆ ਪਰ ਦੁਬਈ ਦੀ ਫੋਰੈਂਸਿਕ ਟੀਮ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਮੌਤ ਪਾਣੀ ‘ਚ ਡੁੱਬ ਕੇ ਹੋਈ ਹੈ। ਪੋਸਟਮਾਰਟਮ ਦੀ ਲੰਬੀ ਪ੍ਰਕਿਰਿਆ ਅਤੇ ਕਈ ਜਾਂਚ ਤੋਂ ਬਾਅਦ 27 ਫਰਵਰੀ ਦੀ ਰਾਤ ਨੂੰ ਉਨ੍ਹਾਂ ਦਾ ਮ੍ਰਿਤਕ ਦੇਹ ਮੁੰਬਈ ਲਿਆਂਦਾ ਗਿਆ। 28 ਫਰਵਰੀ ਨੂੰ ਸਰਕਾਰੀ ਸਨਮਾਨ ਨਾਲ ਸ਼੍ਰੀਦੇਵੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਹਰਿਦੁਆਰ ਅਤੇ ਰਾਮੇਸ਼ਵਰਮ ‘ਚ 2 ਥਾਂਵਾਂ ‘ਤੇ ਸ਼੍ਰੀਦੇਵੀ ਦੀਆਂ ਅਸਥੀਆਂ ਵਿਸਰਜਿਤ ਕਰ ਦਿੱਤੀਆਂ ਗਈਆਂ।

About Sting Operation

Leave a Reply

Your email address will not be published. Required fields are marked *

*

themekiller.com