799 ‘ਚ ਹਵਾਈ ਸਫਰ ਤੇ 99 ‘ਚ ਵਿਦੇਸ਼ ਉਡਾਰੀ

21 airasia
ਨਵੀਂ ਦਿੱਲੀ(Sting Operation)- ਏਅਰ ਏਸ਼ੀਆ ਨੇ ਆਪਣੇ ਗਾਹਕਾਂ ਲਈ ਧਮਾਕੇਦਾਰ ਆਫਰ ਦੀ ਪੇਸ਼ਕਸ਼ ਕੀਤੀ ਹੈ। ਇਸ ਤਹਿਤ ਇਹ ਏੇਅਰਲਾਈਨ ਸਿਰਫ 799 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਘਰੇਲੂ ਉਡਾਣ ਦੀ ਟਿਕਟ ਵੇਚ ਰਹੀ ਹੈ। ਇੰਟਰਨੈਸ਼ਨਲ ਉਡਾਣਾਂ ਦੀਆਂ ਟਿਕਟਾਂ ਦੀ ਸ਼ੁਰੂਆਤ ਸਿਰਫ 999 ਰੁਪਏ ਤੋਂ ਹੈ। ਜ਼ਿਆਦਾ ਜਾਣਕਾਰੀ ਏਅਰ ਏਸ਼ੀਆ ਦੀ ਵੈਬਸਾਈਟ ‘ਤੇ ਵੇਖੀ ਜਾ ਸਕਦੀ ਹੈ।
ਮਾਰਚ 11 ਤੱਕ ਇਨ੍ਹਾਂ ਟਿਕਟਾਂ ਦੀ ਬੁਕਿੰਗ ਕਰਵਾਈ ਜਾ ਸਕਦੀ ਹੈ। ਇਹ ਸਫਰ 3 ਸਤੰਬਰ 2018 ਤੋਂ ਲੈ ਕੇ 28 ਮਈ 2019 ਤੱਕ ਕੀਤਾ ਜਾ ਸਕਦਾ ਹੈ। ਭੁਵਨੇਸ਼ਵਰ-ਕੋਲਕਾਤਾ, ਭੁਵਨੇਸ਼ਵਰ ਤੋਂ ਰਾਂਚੀ, ਗੁਵਾਹਾਟੀ ਤੋਂ ਇੰਫਾਲ, ਬਾਗਡੋਗਰਾ ਤੋਂ ਕੋਲਕਾਤਾ, ਇੰਫਾਲ ਤੋਂ ਗੁਹਾਟੀ ਤੇ ਚੇਨੱਈ ਤੋਂ ਬੰਗਲੁਰੁ ਵਰਗੇ ਰੂਟ ‘ਤੇ ਸਸਤੇ ਸਫਰ ਕੀਤੇ ਜਾ ਸਕਦੇ ਹਨ।
ਇਸ ਵਿੱਚ ਗੋਆ ਤੇ ਨਵੀਂ ਦਿੱਲੀ ਦਾ ਰੂਟ ਵੀ ਸ਼ਾਮਲ ਹੈ। ਇੰਟਰਨੈਸ਼ਨਲ ਉਡਾਣਾਂ ਵਿੱਚ ਇਹ ਸਹੁਲਤ ਕੁਆਲਾਲੰਪੁਰ ਲਈ ਮੌਜੂਦ ਹੈ।

About Sting Operation

Leave a Reply

Your email address will not be published. Required fields are marked *

*

themekiller.com