ਮੋਦੀ ਸਰਕਾਰ ਖਿਲਾਫ ਡਟੇ ਅੰਨਾ ਹਜ਼ਾਰੇ

5 anna
ਨਵੀਂ ਦਿੱਲੀ(Sting Operation)- ਤਕਰੀਬਨ ਨੌਂ ਸਾਲ ਬਾਅਦ ਅੰਨਾ ਹਜ਼ਾਰੇ ਲੋਕਪਾਲ ਬਿੱਲ ਲਿਆਉਣ ਤੇ ਕਿਸਾਨਾਂ ਦੇ ਮਸਲੇ ਹੱਲ ਦੇ ਲਈ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਫਿਰ ਭੁੱਖ ਹੜਤਾਲ ‘ਤੇ ਬੈਠ ਗਏ ਹਨ। ਹਜ਼ਾਰਾਂ ਦੀ ਗਿਣਤੀ ‘ਚ ਅੰਨਾ ਨਾਲ ਜੁੜੇ ਲੋਕ ਵੀ ਰਾਮਲੀਲਾ ਮੈਦਾਨ ‘ਚ ਉਸ ਦਾ ਸਮਰਥਨ ਕਰਨ ਪਹੁੰਚੇ ਹਨ।
ਉਹ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਧਰਨੇ ਵਾਲੀ ਜਗ੍ਹਾ ਪਹੁੰਚ ਗਏ। ਹਜ਼ਾਰੇ ਦੇਸ਼ ਵਿੱਚ ਖੇਤੀ ਸੰਕਟ ਨੂੰ ਹੱਲ ਕਰਨ ਲਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਵੀ ਮੰਗ ਕਰ ਰਹੇ ਹਨ। ਅੰਨਾ ਹਜ਼ਾਰੇ ਰਾਜਾਂ ‘ਚ ਲੋਕਾਯੁਕਤਾਂ ਤੇ ਕੇਂਦਰ ਵਿੱਚ ਲੋਕਪਾਲ ਲਾਗੂ ਕਰਨ ਦਾ ਦਬਾਅ ਪਾ ਰਹੇ ਹਨ।
ਉਨ੍ਹਾਂ ਦੇ 2011 ‘ਚ ਕੀਤੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਨੇ ਆਮ ਆਦਮੀ ਪਾਰਟੀ (ਆਪ) ਨੂੰ ਜਨਮ ਦਿੱਤਾ ਸੀ। ਇਸ ਵਾਰ ਉਨ੍ਹਾਂ ਦੇ ਅੰਦੋਲਨ ਵੱਲੋਂ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਉਣ ਦੀ ਸੰਭਾਵਨਾ ਹੈ। ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਪਰ ਗਾਂਧੀ ਪਰਿਵਾਰ ਨੇ ਕੇਂਦਰ ‘ਚ ਲੋਕਪਾਲ ਦੀ ਨਿਯੁਕਤੀ ਨਾ ਕਰਨ ਦੇ ਦੋਸ਼ ਲਾਇਆ ਸੀ। ਭ੍ਰਿਸ਼ਟਾਚਾਰ ਦਾ ਵਿਰੋਧ ਕਰਦੇ ਅੰਨਾ ਨੇ ਕਿਹਾ ਕਿ ਮੋਦੀ ਲੋਕਪਾਲ ਬਾਰੇ ਕਦੇ ਗੰਭੀਰ ਨਹੀਂ ਸੀ।
ਉਨ੍ਹਾਂ ਨੇ ਲੋਕਪਾਲ ਦੀ ਨਿਯੁਕਤੀ ਵਿੱਚ ਦੇਰੀ ਬਾਰੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੂੰ ਡਰ ਹੈ ਕਿ ਜਦੋਂ ਇਹ ਅਸਲੀਅਤ ਬਣ ਜਾਵੇਗਾ ਤਾਂ ਉਨ੍ਹਾ ਤੇ ਕੈਬਨਿਟ ਮੈਂਬਰਾਂ ਦੇ ਦਫਤਰ ਵੀ ਇਸ ਦੇ ਅਧਿਕਾਰ ਹੇਠ ਆ ਜਾਣਗੇ। ਅੰਨਾ ਹਜ਼ਾਰੇ ਦੇ ਅੰਦੋਲਨ ‘ਸਤਿਆਗ੍ਰਹਿ’ ਦਾ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਚੋਣ ਸੁਧਾਰਾਂ ਦੀ ਲੋੜ ਨੂੰ ਉਜਾਗਰ ਕਰਨਾ ਹੈ।
ਆਖਰੀ ਐਤਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਇਨ੍ਹਾਂ ਮੁੱਦਿਆਂ ‘ਤੇ ਚੁੱਪ ਬੈਠੇ ਹਨ। ਉਨ੍ਹਾਂ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ।

About Sting Operation

Leave a Reply

Your email address will not be published. Required fields are marked *

*

themekiller.com