ਰਾਜ ਸਭਾ ਦੀਆਂ 25 ਸੀਟਾਂ ਦਾ ਚੋਣ ਦੰਗਲ

3 parliament
ਨਵੀਂ ਦਿੱਲੀ (Sting Operation)- ਰਾਜ ਸਭਾ ਦੀਆਂ ਛੇ ਸੂਬਿਆਂ ਨਾਲ ਸਬੰਧਤ 25 ਸੀਟਾਂ ਲਈ ਅੱਜ ਚੋਣ ਹੋ ਰਹੀ ਹੈ। ਇਨ੍ਹਾਂ ਵਿੱਚ ਯੂਪੀ ਦੀਆਂ 10 ਸੀਟਾਂ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਅੱਠ ਭਾਜਪਾ ਤੇ ਇੱਕ ਸਪਾ ਨੂੰ ਮਿਲਣੀ ਤੈਅ ਹੈ, ਜਦੋਂਕਿ 10ਵੀਂ ਸੀਟ ਲਈ ਭਾਜਪਾ ਤੇ ਬਸਪਾ ਦਰਮਿਆਨ ਜ਼ੋਰ-ਅਜ਼ਮਾਈ ਚੱਲ ਰਹੀ ਹੈ।
ਇਨ੍ਹਾਂ ਚੋਣਾਂ ਵਿੱਚ ਸਭ ਤੋਂ ਵੱਧ ਲਾਹਾ ਬੀਜੇਪੀ ਨੂੰ ਮਿਲਣਾ ਤੈਅ ਹੈ। ਜਦੋਂ ਕੇਂਦਰ ਵਿੱਚ ਮੋਦੀ ਸਰਕਾਰ ਬਣੀ ਸੀ ਤਾਂ ਉਸ ਕੋਲ ਰਾਜ ਸਭਾ ਵਿੱਚ ਬਹੁਤ ਘੱਟ ਮੈਂਬਰ ਸਨ। ਚਾਰ ਸਾਲਾਂ ਵਿੱਚ ਹੋਲੀ-ਹੌਲੀ ਬੀਜੇਪੀ ਦੀ ਤਾਕਤ ਵਧੀ ਹੈ। ਇਨ੍ਹਾਂ 25 ਸੀਟਾਂ ਦੇ ਨਤੀਜਿਆਂ ਤੋਂ ਬਾਅਦ ਵੀ ਬੀਜੇਪੀ ਕੋਲ ਬਹੁਮਤ ਨਹੀਂ ਹੋ ਸਕੇਗਾ।
ਇਸ ਵੇਲੇ ਰਾਜ ਸਭਾ ਵਿੱਚ ਐਨਡੀਏ ਦੇ 76, ਕਾਂਗਰਸ ਦੇ 54, ਐਸਪੀ ਦੇ 18, ਏਆਈਏਡੀਐਮਕੇ ਦੇ 13, ਟੀਐਮਐਸ ਦੇ 12 ਤੇ ਹੋਰ 65 ਮੈਂਬਰ ਹਨ। ਇਸ ਤੋਂ ਇਲਾਵਾ ਰਜਾ ਸਭਾ ਦੀਆਂ ਸੱਤ ਸੀਟਾਂ ਅਜੇ ਖਾਲੀ ਹਨ।

About Sting Operation

Leave a Reply

Your email address will not be published. Required fields are marked *

*

themekiller.com