ਅੱਤਵਾਦੀ ਹਾਫਿਜ਼ ਸਈਦ ਲਹਿੰਦੇ ਪੰਜਾਬ ਤੋਂ ਆਪਣੇ ਪੁੱਤਰ ਤੇ ਜਵਾਈ ਨੂੰ ਲੜਾਏਗਾ ਚੋਣ

Hafiz-Saeed
ਕਰਾਚੀ (Sting Operation)- ਜਮਾਤ ਉਦ ਦਾਵਾ (JuD) ਦੇ ਡਿਪਟੀ ਸੂਚਨਾ ਸਕੱਤਰ ਨੇ ਬੀਤੇ ਦਿਨ ਦੱਸਿਆ ਕਿ ਪਾਰਟੀ (ਜੂਦ) ਦੇ ਮੁਖੀ ਹਾਫ਼ਿਜ਼ ਸਈਦ ਦਾ ਪੁੱਤਰ ਤੇ ਜਵਾਈ ਪਾਕਿਸਤਾਨ ਵਿੱਚ ਆਉਣ ਵਾਲੀਆਂ ਆਮ ਚੋਣਾਂ ਵਿੱਚ ਪੰਜਾਬ ਦੀਆਂ ਸੀਟਾਂ ਤੋਂ ਚੋਣ ਲੜਨਗੇ। ਪਾਕਿਸਤਾਨ ਵਿੱਚ ਜੁਲਾਈ ਮਹੀਨੇ ਦੌਰਾਨ ਅਸੈਂਬਲੀ ਲਈ ਵੋਟਾਂ ਪੈਣਗੀਆਂ।
ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਨੇ ਕ੍ਰਮਵਾਰ ਐਨਏ-91 (ਸਰਗੋਧਾ 4) ਤੇ ਐਨਏ-133 (ਲਾਹੌਰ-11) ਲਈ ਹਾਫ਼ਿਜ਼ ਸਈਦ ਦੇ ਪੁੱਤਰ ਹਾਫਿਜ਼ ਤਲਹਾ ਸਈਦ ਤੇ ਜਵਾਈ ਹਾਫਿਜ਼ ਖਾਲਿਦ ਵਾਲੀਦ ਦੇ ਨਾਮਜ਼ਦਗੀ ਪੱਤਰ ਸਵੀਕਾਰ ਕਰ ਲਏ ਹਨ।
ਇਹ ਦੋਵੇਂ 265 ਉਮੀਦਵਾਰਾਂ ਵਿੱਚੋਂ ਹਨ ਜੋ ਅੱਲਾ-ਹੂ-ਅਕਬਰ ਤਹਿਰੀਕ (AAT) ਤੋਂ ਆਉਂਦੀਆਂ ਚੋਣਾਂ ਲੜਨਗੇ। ਪਹਿਲਾਂ ਈਸੀਪੀ ਨੇ ਮਿੱਲੀ ਮੁਸਲਿਮ ਲੀਗ (MML) ਨੂੰ ਇੱਕ ਸਿਆਸੀ ਪਾਰਟੀ ਵਜੋਂ ਰਜਿਸਟਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
MML ਪੂਰੇ ਪਾਕਿਸਤਾਨ ਵਿੱਚ 80 ਕੌਮੀ ਅਸੈਂਬਲੀ ਤੇ 185 ਸੂਬਾਈ ਸੀਟਾਂ ‘ਤੇ ਉਮੀਦਵਾਰ ਉਤਾਰੇਗਾ। ਪਰ ਪਾਰਟੀ ਦਾ ਮੁੱਖ ਧਿਆਨ ਪੰਜਾਬ ਦੀ ਸੀਟ ’ਤੇ ਹੋਏਗਾ, ਜਿੱਥੇ 50 ਐਨਏ ਤੇ 153 ਸੂਬਾਈ ਵਿਧਾਨ ਸਭਾ ਉਮੀਦਵਾਰ ਚੋਣਾਂ ਲੜਨਗੇ।

About Sting Operation

Leave a Reply

Your email address will not be published. Required fields are marked *

*

themekiller.com