ਕਿਸਾਨਾਂ ਲਈ ਮੋਦੀ ਸਰਕਾਰ ਦਾ 4 ਹਜ਼ਾਰ ਕਰੋੜੀ ਤੋਹਫ਼ਾ

modi
ਭੁਪਾਲ(Sting Operation)-ਪੀਐਮ ਨਰਿੰਦਰ ਮੋਦੀ ਨੇ ਅੱਜ 4 ਹਜ਼ਾਰ ਕਰੋੜ ਰੁਪਏ ਦੇ ਮੋਹਨਪੁਰਾ ਸਿੰਜਾਈ ਪ੍ਰੋਜੈਕਟ ਦਾ ਲੋਕ ਅਰਪਣ ਕੀਤਾ। ਇਸ ਦੇ ਇਲਾਵਾ ਉਨ੍ਹਾਂ ਤਿੰਨ ਹੋਰ ਵੱਡੇ ਪ੍ਰੋਜੈਕਟਾਂ ਦੀ ਵੀ ਸ਼ੁਰੂਆਤ ਕੀਤੀ। ਇਸ ਮੌਕੇ ਪੀਐਮ ਮੋਦੀ ਨੋ ਕਿਹਾ ਕਿ ਲੋਕਾਂ ਦੇ ਆਸ਼ੀਰਵਾਦ ਨਾਲ ਕੇਂਦਰ ਵਿੱਚ ਬੀਜੇਪੀ ਸਰਕਾਰ ਨੇ ਲੋਕ ਭਲਾਈ ਕਰਦਿਆਂ-ਕਰਦਿਆਂ ਸਫ਼ਲਤਾਪੂਰਵਕ 4 ਸਾਲ ਪੂਰੇ ਕੀਤੇ ਹਨ।
ਪੀਐਮ ਮੋਦੀ ਨੇ ਕਿਹਾ ਕਿ ਏਨੀ ਵੱਡੀ ਗਿਣਤੀ ਲੋਕਾਂ ਦਾ ਇਕੱਠ ਦੱਸਦਾ ਹੈ ਕਿ ਲੋਕ, ਸਰਕਾਰ ਤੇ ਉਸ ਦੀਆਂ ਨੀਤੀਆਂ ’ਤੇ ਯਕੀਨ ਕਰਦੇ ਹਨ। ਵਿਰੋਧੀ ਧਿਰ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਲੋਕ ਦੇਸ਼ ਵਿੱਚ ਭਰਮ ਫੈਲਾਉਣ ’ਤੇ ਲੱਗੇ ਹੋਏ ਹਨ, ਲੋਕ ਇਸ ਦੇ ਗਵਾਹ ਹਨ ਹਨ ਕਿ ਉਹ ਕਿਸ ਤਰ੍ਹਾ ਜ਼ਮੀਨੀ ਹਕੀਕਤ ਤੋਂ ਟੁੱਟ ਚੁੱਕੇ ਹਨ।
ਇਸ ਮੌਕੇ ਉਨ੍ਹਾਂ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਵੀ ਯਾਦ ਕੀਤਾ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪੀਐਮ ਮੋਦੀ ਨੇ ਯਾਦ ਦਵਾਇਆ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਕਹਿੰਦੇ ਸੀ ਕਿ ਕੋਈ ਵੀ ਰਾਸ਼ਟਰ ਆਪਣੀ ਹੀ ਸ਼ਕਤੀ ਨਾਲ ਸੁਰੱਖਿਅਤ ਰਹਿ ਸਕਦਾ ਹੈ। ਉਨ੍ਹਾਂ ਨੂੰ ਆਪਣੇ ਦੇਸ਼ ਦੇ ਸਾਧਨਾਂ ਤੇ ਦੇਸ਼ ਦੇ ਪ੍ਰਤਿਭਾਸ਼ਾਲੀ ਲੋਕਾਂ ’ਤੇ ਪੂਰਾ ਭਰੋਸਾ ਸੀ। ਦੇਸ਼ ਦੇ ਵਿਕਾਸ ਵਿੱਚ ਜਨਤਕ ਭਾਗੀਦਾਰੀ ਦਾ ਮਹੱਤਵ ਸਮਝਾਉਂਦਿਆਂ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਜੋ ਰਾਹ ਵਿਖਾਏ ਸੀ, ਉਹ ਅੱਜ ਵੀ ਓਨੇ ਹੀ ਮਹੱਤਵਪੂਰਨ ਹਨ।

About Sting Operation

Leave a Reply

Your email address will not be published. Required fields are marked *

*

themekiller.com