ਕੋਰੀਆ ਦੇ ਸਾਬਕਾ PM ਕਿਮ ਜੋਂਗ ਦਾ ਦਿਹਾਂਤ

kim-jong
ਸੋਲ (Sting Operation)- ਦੱਖਣੀ ਕੋਰੀਆ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਖੁਫੀਆ ਏਜੰਸੀ ਦੇ ਸੰਸਥਾਪਕ ਕਿਮ ਜੋਂਗ ਪਿਲ ਅਕਾਲ ਚਲਾਣਾ ਕਰ ਗਏ ਹਨ। ਕਿਮ 92 ਸਾਲਾਂ ਦੇ ਸਨ। ਉਹ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ।
ਹਸਪਤਾਲ ਦੇ ਅਧਿਕਾਰੀ ਲੀ ਮੀ ਜੋਂਗ ਨੇ ਦੱਸਿਆ ਕਿ ਸਾਬਕਾ ਪ੍ਰਧਾਮ ਮੰਤਰੀ ਨੂੰ ਸਿਹਤ ਵਿਗੜਨ ‘ਤੇ ਸੋਲ ਦੇ ਸੋਨਚੂਯਾਂਗ ਯੂਨੀਵਰਸਿਟੀ ਹਸਪਤਾਲ ਲਿਆਂਦਾ ਗਿਆ ਸੀ, ਪਰ ਡਾਕਟਰਾਂ ਨੇ ਇੱਥੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਬਿਰਧ ਅਵਸਥਾ ਕਾਰਨ ਕਿਮ ਕਈ ਸਿਹਤ ਸਮੱਸਿਆਵਾਂ ਤੋਂ ਪੀੜਤ ਸਨ।
ਸੇਵਾਮੁਕਤ ਲੈਫਟੀਨੈਂਟ ਕਰਨਲ ਪਿਲ ਸਾਲ 1961 ਵਿੱਚ ਹੋਏ ਤਖ਼ਤਾਪਲਟ ਦਾ ਪ੍ਰਮੁੱਖ ਹਿੱਸਾ ਸਨ, ਇਸ ਤੋਂ ਬਾਅਦ ਮੇਜਰ ਜਨਰਲ ਪਾਰਕ ਚੁੰਗ ਹੀ ਸੱਤਾ ਵਿੱਚ ਆਏ ਸੀ।
ਪਾਰਕ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਕਿਮ ਜੋਂਗ ਪਿਲ ਨੇ ਕੋਰੀਅਨ ਸੈਂਟਰਲ ਇੰਟੈਲੀਜੈਂਸ ਏਜੰਸੀ ਦਾ ਗਠਨ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਕਿਮ ਖੁਫੀਆ ਏਜੰਸੀ ਦੀ ਵਰਤੋਂ ਆਪਣੇ ਸਿਆਸੀ ਵਿਰੋਧੀਆਂ ਦੇ ਦਮਨ ਲਈ ਕਰਦੇ ਸਨ।

About Sting Operation

Leave a Reply

Your email address will not be published. Required fields are marked *

*

themekiller.com