ਪੀਐਫ ਖ਼ਾਤੇ ’ਚੇ ਨਿਕਲੇਗੀ ਸਿਰਫ 60 ਫ਼ੀ ਸਦੀ ਰਕਮ

pf-fund
ਨਵੀਂ ਦਿੱਲੀ(Sting Operation)- ਇੰਪਲਾਈ ਪ੍ਰੌਵੀਡੈਂਟ ਫੰਡ ਆਰਗੇਨਾਈਜ਼ੇਸ਼ਨ (EPFO) ਨੇ ਪ੍ਰਸਤਾਵ ਦਿੱਤਾ ਹੈ ਕਿ ਪੀਐਫ ਹਿੱਸੇਦਾਰ ਆਪਣੇ ਪੀਐਫ ਖ਼ਾਤੇ ਵਿੱਚੋਂ ਸਿਰਫ 60 ਫ਼ੀਸਦੀ ਰਕਮ ਹੀ ਕਢਵਾ ਸਕਣਗੇ। ਇਹ ਨਿਯਮ ਉਨ੍ਹਾਂ ਲੋਕਾਂ ਲਈ ਲਾਗੂ ਹੋ ਸਕਦਾ ਹੈ ਜਿਨ੍ਹਾਂ ਦੀ ਨੌਕਰੀ ਚਲੀ ਗਈ ਹੈ ਜਾਂ ਜੋ ਬੇਰੁਜ਼ਗਾਰ ਹਨ। ਇਸ ਸਬੰਧੀ ਆਉਣ ਵਾਲੀ 26 ਜੂਨ ਨੂੰ ਈਪੀਐਫਓ ਟਰੱਸਟ ਦੇ ਮੈਂਬਰਾਂ ਦੀ ਬੈਠਕ ਹੋਏਗੀ।
ਕਿਉਂ ਕੀਤਾ ਜਾ ਰਿਹਾ ਹੈ ਇਹ ਫ਼ੈਸਲਾ
ਮੰਨਿਆ ਜਾ ਰਿਹਾ ਹੈ ਕਿ ਈਪੀਐਫਓ ਖਾਤੇ ਵਿੱਚੋਂ ਵੱਡੀ ਗਿਣਤੀ ਲੋਕ ਆਪਣੀ ਪੂਰੀ ਰਕਮ ਕਢਾ ਰਹੇ ਹਨ, ਜਿਸ ਕਰਕੇ ਸੰਗਠਨ ਨੂੰ ਫੰਡ ਵਿੱਚ ਕਮੀ ਆਉਣ ਦਾ ਡਰ ਸਤਾ ਰਿਹਾ ਹੈ। ਇਸ ਦੇ ਇਲਾਵਾ ਈਪੀਐਫਓ ਇਸ ਗੱਲ ਦਾ ਵੀ ਪ੍ਰਬੰਧ ਕਰਨਾ ਚਾਹੁੰਦਾ ਹੈ ਕਿ ਨੌਕਰੀ ਚਲੀ ਜਾਣ ਜਾਂ ਬੇਰੁਜ਼ਗਾਰੀ ਦੇ ਹਾਲਾਤਾਂ ਵਿੱਚ ਹਿੱਸੇਦਾਰ ਪੂਰੀ ਰਕਮ ਨਾ ਕਢਾ ਸਕੇ।
ਫਿਲਹਾਲ ਇਸ ਨਿਯਮ ਮੁਤਾਬਕ ਨੌਕਰੀ ਨਾ ਰਹਿਣ ਜਾਂ ਬੇਰੁਜ਼ਗਾਰੀ ਦੇ 2 ਮਹੀਨੇ ਪੂਰੇ ਹੋਣ ਦੇ ਬਾਅਦ ਈਪੀਐਫਓ ਹਿੱਸੇਦਾਰ ਆਪਣੇ ਪੀਐਫ ਦੀ ਸਾਰੀ ਰਕਮ ਕਢਾ ਸਕਦਾ ਹੈ ਪਰ ਜੇ ਈਪੀਐਫਓ ਦਾ ਪ੍ਰਸਤਾਵ ਮੰਨ ਲਿਆ ਗਿਆ ਤਾਂ ਇਸ ਮਿਆਦ ਦੌਰਾਨ ਵੀ ਹਿੱਸੇਦਾਰ ਆਪਣੇ ਫੰਡ ਦਾ 60 ਫ਼ੀਸਦੀ ਹੀ ਕਢਾ ਸਕੇਗਾ।
ਮੌਜੂਦਾ ਹਾਲਤ ਵਿੱਚ ਪੀਐਫ ਖਾਤਾ ਧਾਰਕ ਬੱਚਿਆਂ ਦੇ ਵਿਆਹ, ਘਰ ਬਣਾਉਣ ਜਾਂ ਬਿਮਾਰੀ ਦੇ ਖ਼ਰਚ ਲਈ ਪੀਐਫ ਖ਼ਾਤੇ ਵਿੱਚੋਂ ਅੰਸ਼ਕ ਤੌਰ ’ਤੇ ਰਕਮ ਕਢਾ ਸਕਦੇ ਹਨ। ਪਰ ਜੇ ਈਪੀਐਫਓ ਦੀ ਇਹ ਤਜਵੀਜ਼ ਪਾਸ ਹੋ ਗਈ ਤਾਂ ਧਾਰਕ 60 ਫ਼ੀਸਦੀ ਤੋਂ ਜ਼ਿਆਦਾ ਰਕਮ ਨਹੀਂ ਕਢਵਾ ਸਕਣਗੇ। ਇਸ ਦਾ ਪੂਰੀ ਤਰ੍ਹਾਂ ਵਿਰੋਧ ਹੋਣ ਦੀ ਸੰਭਾਵਨਾ ਹੈ।
ਪੀਐਫ ਸਬਸਕਰਾਈਬਰ ਨੂੰ ਹੋਏਗਾ ਲਾਭ
ਜੇ ਪੀਐਫ ਖ਼ਾਤੇ ਵਿੱਚ 40 ਫ਼ੀਸਦੀ ਰਕਮ ਬਾਕੀ ਬਚੀ ਰਹੇਗੀ ਤਾਂ ਖਾਤਾ ਧਾਰਕ ਹੋਰ ਲੋੜਾਂ ਪੂਰੀਆਂ ਕਰਨ ਲਈ ਇਹ ਰਕਮ ਵਰਤ ਸਕਦਾ ਹੈ। ਬਾਅਦ ਵਿੱਚ ਇਸ ਫੰਡ ਨੂੰ ਰਿਟਾਇਰਮੈਂਟ ਫੰਡ ਦੇ ਤੌਰ ’ਤੇ ਵੀ ਵਰਤਿਆ ਜਾ ਸਕਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com