ਕਦੇ ਭਾਰਤੀ ਖਿਡਾਰੀਆਂ ਨਾਲ ਖੇਡਣ ਵਾਲਾ ਮੁਹਾਲੀ ਦਾ ਖਿਡਾਰੀ ਹੁਣ ਆਇਰਲੈਂਡ ਵੱਲੋਂ ਖੇਡੇਗਾ

36 simi-singh
ਨਵੀਂ ਦਿੱਲੀ(Sting Operation) – ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਆਪਣੇ ਅਗਲੇ ਦੌਰੇ ਲਈ ਆਇਰਲੈਂਡ ਰਵਾਨਾ ਹੋ ਚੁੱਕੀ ਹੈ। 27 ਜੂਨ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਵਿੱਚ ਭਾਰਤੀਆਂ ਨੂੰ ਉਨ੍ਹਾਂ ਦਾ ਹੀ ਪੁਰਾਣਾ ਸਾਥੀ ਟੱਕਰਨ ਵਾਲਾ ਹੈ। ਪੰਜਾਬ ਦਾ ਫਿਰਕੀ ਗੇਂਦਬਾਜ਼ ਸਿੰਮੀ ਸਿੰਘ ਹੁਣ ਆਇਰਲੈਂਡ ਵੱਲੋਂ ਖੇਡਦਾ ਹੈ ਤੇ ਭਾਰਤ ਵਿਰੁੱਧ ਟੀ-20 ਸੀਰੀਜ਼ ਖੇਡਣ ਵਾਲੀ ਹੈ।
ਕੌਣ ਹੈ ਸਿੰਮੀ ਸਿੰਘ-
ਸਿੰਮੀ ਸਿੰਘ ਪੰਜਾਬ ਦੇ ਮੁਹਾਲੀ ਵਿੱਚ ਪੈਦਾ ਹੋਏ ਸੀ ਤੇ ਉਨ੍ਹਾਂ ਪੰਜਾਬ ਦੀ ਅੰਡਰ 14, ਅੰਡਰ 17 ਤੇ ਅੰਡਰ 19 ਟੀਮ ਵਿੱਚ ਖੇਡਿਆ ਸੀ। ਪਰ ਉਦੋਂ ਉਨ੍ਹਾਂ ਨੂੰ ਕੌਮਾਂਤਰੀ ਪੱਧਰ ‘ਤੇ ਜਾਣ ਦਾ ਮੌਕਾ ਨਹੀਂ ਸੀ ਮਿਲਿਆ ਤੇ ਹੁਣ ਉਹ ਆਇਰਲੈਂਡ ਦੇ ਵਾਸੀ ਹੋ ਗਏ ਹਨ। 2006 ਵਿੱਚ 31 ਸਾਲ ਦੀ ਉਮਰ ਵਿੱਚ ਸਿੰਮੀ ਸਿੰਘ ਆਇਰਲੈਂਡ ਜਾ ਕੇ ਵਸ ਗਏ।
ਭਾਰਤੀ ਖਿਡਾਰੀਆਂ ਨਾਲ ਖੇਡ ਚੁੱਕੇ ਸਿੰਮੀ-
ਤੁਹਾਨੂੰ ਦੱਸ ਦੇਈਏ ਕਿ ਸਿੰਮੀ ਸਿੰਘ ਨੇ ਸਿਧਾਰਥ ਕੌਲ ਤੇ ਮਨਪ੍ਰੀਤ ਗੋਨੀ ਵਰਗੇ ਪੰਜਾਬੀ ਖਿਡਾਰੀਆਂ ਨਾਲ ਮੈਦਾਨ ‘ਤੇ ਖੇਡ ਚੁੱਕੇ ਹਨ। ਜਦ ਸਿੰਮੀ ਪੰਜਾਬ ਲਈ ਖੇਡਦੇ ਸੀ ਤਾਂ ਉਹ ਬੱਲੇਬਾਜ਼ ਸਨ, ਪਰ ਆਇਰਲੈਂਡ ਵਿੱਚ ਉਨ੍ਹਾਂ ਆਪਣੀ ਫਿਰਕੀ ਗੇਂਦਬਾਜ਼ੀ ਵੱਲ ਧਿਆਨ ਦਿੱਤਾ ਤੇ ਹੁਣ ਉਨ੍ਹਾਂ ਨੂੰ ਟੀਮ ਵਿੱਚ ਬਤੌਰ ਹਰਫ਼ਨਮੌਲਾ (ਆਲ ਰਾਊਂਡਰ) ਵਜੋਂ ਸ਼ਾਮਲ ਕੀਤਾ ਗਿਆ ਹੈ। ਸਿੰਮੀ ਨੇ ਹੁਣ ਤਕ ਸੱਤ ਇੱਕ ਦਿਨਾ ਤੇ ਚਾਰ ਟੀ-20 ਮੈਚ ਖੇਡੇ ਹਨ।
ਸਿੰਮੀ ਨੂੰ ਭਾਰਤ ਵੱਲੋਂ ਨਾ ਖੇਡਣ ਦਾ ਗ਼ਮ-
ਸਿੰਮੀ ਸਿੰਘ ਨੇ ਕਿਹਾ ਕਿ ਉਹ ਜਦੋਂ ਤੋਂ ਕ੍ਰਿਕੇਟ ਖੇਡਣ ਲੱਗਾ ਹੈ, ਉਸੇ ਦਿਨ ਤੋਂ ਭਾਰਤੀ ਟੀਮ ਵਿੱਚ ਖੇਡਣਾ ਲੋਚਦਾ ਹੈ। ਉਨ੍ਹਾਂ ਕਿਹਾ ਕਿ ਜਦ ਉਸ ਨੂੰ ਭਾਰਤ ਲਈ ਖੇਡਣ ਦਾ ਮੌਕਾ ਨਾ ਮਿਲਿਆ ਤਾਂ ਉਹ ਆਇਰਲੈਂਡ ਚਲਿਆ ਗਿਆ। ਸਿੰਮੀ ਦਾ ਕਹਿਣਾ ਹੈ ਕਿ ਅੱਜ ਉਹ ਉਸੇ ਗ੍ਰਾਊਂਡ ‘ਤੇ ਹੈ ਤੇ ਭਾਰਤੀ ਖਿਡਾਰੀਆਂ ਨਾਲ ਖੇਡਣਾ ਹੈ, ਜੋ ਉਸ ਲਈ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦਾ ਹੈ ਕਿ ਉਹ ਸਰਬੋਤਮ ਖੇਡ ਦਾ ਮੁਜ਼ਾਹਰਾ ਕਰੇ।

About Sting Operation

Leave a Reply

Your email address will not be published. Required fields are marked *

*

themekiller.com