ਦਿਲਜੀਤ ਦੁਸਾਂਝ ਦੀ ‘ਅਰਜੁਨ ਪਟਿਆਲਾ’ ‘ਚ ਸੰਨੀ ਲਿਓਨ ਦੀ ਹੋਈ ਐਂਟਰੀ, ਕਰੇਗੀ ਇਹ ਖਾਸ ਕੰਮ

1 sunny
ਮੁੰਬਈ (Sting Operation)- ਬਾਲੀਵੁੱਡ ਅਦਾਕਾਰਾ ਕ੍ਰਿਤੀ ਸੇਨਨ, ਦਿਲਜੀਤ ਦੁਸਾਂਝ ਤੇ ਵਰੁਨ ਸ਼ਰਮਾ ਦੀ ਫਿਲਮ ‘ਅਰਜੁਨ ਪਟਿਆਲਾ’ ‘ਚ ਹੁਣ ਬਾਲੀਵੁੱਡ ਦੀ ਸਭ ਤੋਂ ਬੋਲਡ ਅਦਾਕਾਰਾ ਸੰਨੀ ਲਿਓਨੀ ਦੀ ਵੀ ਐਂਟਰੀ ਹੋ ਗਈ ਹੈ। ਸੰਨੀ ਇਸ ਫਿਲਮ ‘ਚ ਡਾਂਸ ਨੰਬਰ ‘ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਸੰਨੀ ‘ਬੇਬੀ ਡੌਲ’ ਸੁਪਰਹਿੱਟ ਗੀਤ ਦੇ ਚੁੱਕੀ ਹੈ। ਇਹ ਫਿਲਮ 13 ਸਤੰਬਰ ਨੂੰ ਰਿਲੀਜ਼ ਹੋਵੇਗੀ। ਕ੍ਰਿਤੀ ਸੇਨਨ ਇਸ ਤੋਂ ਪਹਿਲਾਂ ਫਿਲਮ ‘ਬਰੇਲੀ ਕੀ ਬਰਫੀ’ ‘ਚ ਨਜ਼ਰ ਆ ਚੁੱਕੀ ਹੈ, ਜਦੋਂਕਿ ਹੁਣ ਉਹ ‘ਅਰਜੁਨ ਪਟਿਆਲਾ’ ‘ਚ ਕਾਮੇਡੀ ਕਿਰਦਾਰ ‘ਚ ਨਜ਼ਰ ਆਵੇਗੀ।
ਫਿਲਮ ਦੇ ਫਰਸਟ ਲੁੱਕ ‘ਚ ਦਿਲਜੀਤ ਪੁਲਸ ਦੀ ਵਰਦੀ ‘ਚ ਨਜ਼ਰ ਆ ਰਹੇ ਹਨ। ਇਸ ਫਿਲਮ ‘ਚ ਕ੍ਰਿਤੀ ਦਾ ਕਿਰਦਾਰ ਕ੍ਰਾਈਮ ਰਿਪੋਰਟਰ ਦਾ ਹੈ। ਇਸ ਤੋਂ ਇਲਾਵਾ ਕ੍ਰਿਤੀ ਸੰਜੇ ਦੱਤ ਤੇ ਅਰਜੁਨ ਕਪੂਰ ਨਾਲ ਪੀਰੀਅਡ ਡਰਾਮਾ ਫਿਲਮ ‘ਪਾਣੀਪਤ’ ‘ਚ ਵੀ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਲਈ ਉਸ ਨੇ ਘੋੜਸਵਾਰੀ ਦੀ ਟਰੇਨਿੰਗ ਵੀ ਲਈ ਹੈ। ਕ੍ਰਿਤੀ ‘ਹਾਊਸਫੁੱਲ 4’ ਦਾ ਵੀ ਹਿੱਸਾ ਬਣੇਗੀ।
ਦੱਸਣਯੋਗ ਹੈ ਕਿ ਦਿਲਜੀਤ ਦੁਸਾਂਝ ਦੀ ਜਿੱਥੇ ‘ਅਰਜੁਨ ਪਟਿਆਲਾ’ 13 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ, ਉਥੇ ਹੀ ਦਿਲਜੀਤ ਦੀ ‘ਸੂਰਮਾ’ 13 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਇਸ ਲਈ ਦਿਲਜੀਤ ਲਈ 13 ਤਾਰੀਖ ਕਾਫੀ ਮਾਇਨੇ ਰੱਖਦੀ ਹੈ।

About Sting Operation

Leave a Reply

Your email address will not be published. Required fields are marked *

*

themekiller.com