ਦਿਲਜੀਤ-ਬਾਦਸ਼ਾਹ ਤੋਂ ਬਾਅਦ ਹੁਣ ਗੁਰੂ ਰੰਧਾਵਾ ਵੀ ਕਰਨਗੇ ਰਿਐਲਿਟੀ ਸ਼ੋਅ ਜੱਜ

8 gururandhawa
ਜਲੰਧਰ (Sting Operation)- ਗੁਰੂ ਰੰਧਾਵਾ ਨੇ ਆਪਣੀ ਆਵਾਜ਼ ਦਾ ਜਾਦੂ ਬਾਲੀਵੁੱਡ ‘ਚ ਪੂਰੀ ਤਰ੍ਹਾਂ ਨਾਲ ਬਿਖੇਰ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਇਥੋਂ ਵੀ ਹੁੰਦੀ ਹੈ ਕਿ ਹਾਲ ਹੀ ‘ਚ ਰਿਲੀਜ਼ ਹੋਇਆ ਗੁਰੂ ਦਾ ਗੀਤ ‘ਮੇਡ ਇਨ ਇੰਡੀਆ’ ਬਿਲਬੋਰਡ ਯੂਟਿਊਬ ਚਾਰਟਸ ‘ਤੇ 11ਵੇਂ ਨੰਬਰ ‘ਤੇ ਹੈ, ਜਿਸ ਨੂੰ ਹੁਣ ਤਕ 72 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੁਰੂ ਦੇ ਫੈਨਜ਼ ਲਈ ਇਸ ਦੇ ਨਾਲ ਇਕ ਹੋਰ ਖੁਸ਼ਖਬਰੀ ਵੀ ਹੈ ਕਿ ਉਹ ਜਲਦ ਟੀ. ਵੀ. ਰਿਐਲਿਟੀ ਸ਼ੋਅ ਜੱਜ ਕਰਦੇ ਨਜ਼ਰ ਆਉਣਗੇ।
ਗੁਰੂ ਨੇ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘Announcing my first National TV show as a judge.‬ ‪Can’t wait to share the promo of the show tomorrow 🔥❤️‬ AndTV’
ਦੱਸਣਯੋਗ ਹੈ ਕਿ ਗੁਰੂ ਰੰਧਾਵਾ ਦਾ ਇਹ ਸ਼ੋਅ ‘ਐਂਡ ਟੀ. ਵੀ.’ ‘ਤੇ ਪ੍ਰਸਾਰਿਤ ਹੋਵੇਗਾ। ਗੁਰੂ ਰੰਧਾਵਾ ਤੋਂ ਪਹਿਲਾਂ ਦਿਲਜੀਤ ਦੁਸਾਂਝ ਲਾਈਵ ਰਿਐਲਿਟੀ ਸ਼ੋਅ ‘ਰਾਈਜ਼ਿੰਗ ਸਟਾਰ’ ਜੱਜ ਕਰ ਚੁੱਕੇ ਹਨ ਤੇ ਰੈਪਰ ਬਾਦਸ਼ਾਹ ਵੀ ‘ਦਿਲ ਹੈ ਹਿੰਦੁਸਤਾਨੀ’ ‘ਚ ਬਤੌਰ ਜੱਜ ਨਜ਼ਰ ਆ ਚੁੱਕੇ ਹਨ। ਉਮੀਦ ਕਰਦੇ ਹਾਂ ਕਿ ਗੁਰੂ ਰੰਧਾਵਾ ਵੀ ਦਿਲਜੀਤ ਤੇ ਬਾਦਸ਼ਾਹ ਵਾਂਗ ਰਿਐਲਿਟੀ ਸ਼ੋਅ ‘ਚ ਧੁੰਮਾਂ ਪਾਉਣਗੇ ਤੇ ਪੰਜਾਬੀਆਂ ਦਾ ਨਾਂ ਰੌਸ਼ਨ ਕਰਨਗੇ।

About Sting Operation

Leave a Reply

Your email address will not be published. Required fields are marked *

*

themekiller.com