ਮੁੰਬਈ(Sting Operation)- ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਮੁੜ ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦੀ ਸਿਹਤ ਖਰਾਬ ਹੋ ਗਈ, ਜਿਸ ਤੋਂ ਬਾਅਦ ਕਰੀਬ 13 ਘੰਟੇ ਤੱਕ ਉਸ ਦਾ ਇਲਾਜ ਹਸਪਤਾਲ ‘ਚ ਚੱਲਿਆ। ‘ਗੈਸਟਰੋਐਂਟ੍ਰਾਈਟੀਸ’ ਕਾਰਨ ਸੰਨੀ ਲਿਓਨ ਨੂੰ ਚਾਮੁੰਡਾ ਸਥਿਤ ਇਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਹਸਪਤਾਲ ਪ੍ਰਸ਼ਾਸਨ ਨੇ ਪੂਰੀ ਰਾਤ ਕਿਸੇ ਨੂੰ ਪਤਾ ਨਾ ਲੱਗਣ ਦਿੱਤਾ। ਹਾਲਤ ‘ਚ ਸੁਧਾਰ ਹੋਣ ‘ਤੇ ਸ਼ੁੱਕਰਵਾਰ ਦੁਪਹਿਰ ਕਰੀਬ 1 ਵਜੇ ਸੰਨੀ ਨੂੰ ਹਸਪਤਾਲ ਛੁੱਟੀ ਮਿਲੀ ਸੀ। ਫਿਲਹਾਲ ਉਸ ਨੂੰ ਰਾਮਨਗਰ ਸਥਿਤ ਹੋਟਲ ‘ਚ ਅਗਲੇ 48 ਘੰਟਿਆਂ ਲਈ ਡਾਕਟਰਾਂ ਦੀ ਦੇਖ-ਰੇਖ ‘ਚ ਰਹਿਣ ਨੂੰ ਕਿਹਾ ਗਿਆ ਹੈ।
ਸੰਨੀ ਲਿਓਨ 7 ਜੂਨ ਨੂੰ ‘ਸਿਪਲਿਟਸਵਿਲਾ 11’ ਦੀ ਸ਼ੂਟਿੰਗ ਲਈ ਰਾਮਨਗਰ ਪਹੁੰਚੀ ਸੀ, ਜਿਥੇ ਉਸ ਦੀ ਸਿਹਤ ਅਚਾਨਕ ਖਰਾਬ ਹੋ ਗਈ, ਜਿਸ ਕਾਰਨ ਉਸ ਨੂੰ ਤੁਰੰਤ ਹਸਪਤਾਲ ‘ਚ ਲੈ ਜਾਇਆ ਗਿਆ। ਅਸਲ ‘ਚ ਸ਼ੂਟਿੰਗ ਦੌਰਾਨ ਸੰਨੀ ਦੇ ਪੇਟ ‘ਚ ਕਾਫੀ ਤੇਜ ਦਰਦ ਹੋਣ ਲੱਗਾ ਸੀ। ਇਸ ਤੋਂ ਬਾਅਦ ਉਸ ਨੂੰ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਇਥੇ ਉਸ ਦਾ ਅਲਟ੍ਰਾਸਾਊਂਟ ਹੋਇਆ ਤੇ ਸਿਹਤ ਸੁਧਰਨ ਤੋਂ ਬਾਅਦ ਉਸ ਨੂੰ ਵਾਪਸ ਭੇਜ ਦਿੱਤਾ ਗਿਆ। ਸੰਨੀ ਲਿਓਨ ਦੀ ਸਿਹਤ ਨੂੰ ਦੇਖਦੇ ਹੋਏ ਸ਼ੋਅ ਦੀ ਸ਼ੂਟਿੰਗ ਰੋਕ ਦਿੱਤੀ ਗਈ। ਦੱਸ ਦੇਈਏ ਸੰਨੀ ਲਿਓਨ ਇਸ ਸ਼ੋਅ ਨੂੰ ਰਣਵਿਜੈ ਸਿੰਘ ਨਾਲ ਹੋਸਟ ਕਰ ਰਹੀ ਹੈ। ਹਾਸਪਤਾਲ ‘ਚ ਕੁਝ ਲੋਕਾਂ ਨੇ ਸੰਨੀ ਲਿਓਨ ਦੀਆਂ ਤਸਵੀਰਾਂ ਕਲਿੱਕ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਬਾਡੀਗਾਰਡਜ਼ ਨੇ ਉਨ੍ਹਾਂ ਦੇ ਫੋਨ ਲੈ ਲਏ। ਹਾਲਾਂਕਿ ਬਾਅਦ ‘ਚ ਫੋਨ ਵਾਪਸ ਕਰ ਦਿੱਤੇ ਗਏ ਸਨ।