ਭਾਰਤੀ ਲੀਡਰਾਂ ਕੋਲ ਸਿਰਫ 10 ਅਰਬ ਤਕ ਜਾਇਦਾਦ, ਪਾਕਿ ਲੀਡਰ ਕੋਲ 400 ਅਰਬ ਤੋਂ ਵੱਧ

24 mohammad
ਨਵੀਂ ਦਿੱਲੀ/ਇਸਲਾਮਾਬਾਦ(Sting Operation)- ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਇੱਕ ਗੈਰ-ਪਾਰਟੀ ਉਮੀਦਵਾਰ ਮੁਹੰਮਦ ਹੁਸੈਨ ਸ਼ੇਖ ਨੇ ਚੋਣ ਕਮਿਸ਼ਨ ਨੂੰ ਦੱਸਿਆ ਹੈ ਕਿ ਉਸ ਕੋਲ 403 ਅਰਬ ਰੁਪਏ, ਯਾਨੀ ਭਾਰਤੀ ਕਰੰਸੀ ਮੁਤਾਬਕ 224 ਅਰਬ ਰੁਪਏ ਦੀ ਜਾਇਦਾਦ ਹੈ। ਮੁਹੰਮਦ ਹੁਸੈਨ ਸ਼ੇਖ ਦੇ ਮੁਕਾਬਲੇ ਕਿਸੇ ਭਾਰਤੀ ਲੀਡਰ ਕੋਲ ਇੰਨੀ ਜਾਇਦਾਦ ਨਹੀਂ ਹੈ।
ਭਾਰਤ ਵਿੱਚ ਸਭ ਤੋਂ ਅਮੀਰ ਲੀਡਰ ਜਯਾ ਬੱਚਨ ਹੈ ਜਿਸ ਦੀ ਜਾਇਦਾਦ ਇੱਕ ਹਜ਼ਾਰ ਕਰੋੜ, ਯਾਨੀ 10 ਅਰਬ ਰੁਪਏ ਹੈ। ਮੁਹੰਮਦ ਹੁਸੈਨ ਦੀ ਤੁਲਨਾ ਵਿੱਚ ਇਹ 22 ਗੁਣਾ ਘੱਟ ਹੈ। ਜਯਾ ਬੱਚਨ ਨੇ ਕਾਫ਼ੀ ਸਮੇਂ ਤਕ ਭਾਰਤੀ ਸਿਨੇਮਾ ’ਤੇ ਰਾਜ ਕੀਤਾ। ਖ਼ਾਸ ਗੱਲ ਇਹ ਹੈ ਕਿ ਉਹ ਅਮਿਤਾਭ ਬੱਚਨ ਦੀ ਪਤਨੀ ਤੇ ਸਮਾਜਵਾਦੀ ਪਾਰਟੀ (ਐਸਪੀ) ਦੇ ਕੋਟੇ ਤੋਂ ਰਾਜ ਸਭਾ ਦੀ ਸੰਸਦ ਮੈਂਬਰ ਹੈ।
ਪਾਕਿਸਤਾਨੀ ਅਖ਼ਬਾਰ ਡਾਅਨ ਮੁਤਾਬਕ ਮੁਜ਼ੱਫਰਗੜ੍ਹ ਵਿੱਚ ਐਨਏ 182 ਤੇ ਪੀਪੀ-270 ਤੋਂ ਚੋਣ ਲੜ ਰਹੇ ਮੁਹੰਮਦ ਹੁਸੈਨ ਸ਼ੇਖ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਲੰਗ ਮਲਾਨਾ, ਤਲੀਰੀ ਤੇ ਲਟਕਾਰਨ ਇਲਾਕਿਆਂ ਦੇ ਨਾਲ-ਨਾਲ ਮੁਜ਼ੱਫਰਗੜ੍ਹ ਦੀ ਕਰੀਬ 40 ਫ਼ੀਸਦੀ ਜ਼ਮੀਨ ਦੀ ਮਲਕੀਅਤ ਦਾ ਹੱਕ ਹੈ। ਜ਼ਮੀਨ ਵਿਵਾਦਤ ਸੀ ਪਰ ਹਾਲ ਹੀ ਵਿੱਚ ਅਦਾਲਤ ਨੇ ਉਸ ਦੇ ਹੱਕ ’ਚ ਫ਼ੈਸਲਾ ਸੁਣਾਇਆ ਹੈ। ਸ਼ੇਖ ਨੇ ਕਿਹਾ ਕਿ ਉਸ ਕੋਲ ਜੋ ਜ਼ਮੀਨ ਹੈ, ਉਸ ਦੀ ਕੀਮਤ 402.11 ਅਰਬ ਪਾਕਿਸਤਾਨੀ ਰੁਪਏ ਹੈ।
ਉਸ ਦੇ ਨਾਮਜ਼ਦਗੀ ਪੱਤਰ ਵਿੱਚ ਵੀ ਵਿਵਾਦਿਤ ਜ਼ਮੀਨ ਦੀ ਕੀਮਤ 300 ਤੋਂ 400 ਅਰਬ ਪਾਕਿਸਤਾਨੀ ਰੁਪਇਆਂ ਵਿੱਚ ਦੱਸੀ ਗਈ ਹੈ। ਹੁਣ ਤਕ ਨਾਮਜ਼ਦਗੀ ਪੱਤਰ ਵਿੱਚ ਐਲਾਨੀ ਗਈ ਜਾਇਦਾਦ ਮੁਤਾਬਕ ਸ਼ੇਖ ਸਭ ਤੋਂ ਅਮੀਰ ਉਮੀਦਵਾਰ ਹੈ। ਪਾਕਿਸਤਾਨੀ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਲੀਡਰ ਮਰੀਅਮ ਨਵਾਜ਼ ਸ਼ਰੀਫ ਤੇ ਪਾਕਿਸਤਾਨ ਪੀਪਲਜ਼ ਪਾਰਟੀ ਲੀਡਰ ਬਿਲਾਵਲ ਭੁੱਟੋ ਜਰਦਾਰੀ ਤੇ ਆਸਿਫ ਅਲੀ ਜਰਦਾਰੀ ਨੇ ਵੀ ਅਰਬਾਂ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਹੈ।

About Sting Operation

Leave a Reply

Your email address will not be published. Required fields are marked *

*

themekiller.com