ਮਾਂ ਬਣਨ ਵਾਲੀ ਹੈ ਨੀਲ ਨਿਤਿਨ ਮੁਕੇਸ਼ ਦੀ ਪਤਨੀ, ਗੋਦਭਰਾਈ ਦੀਆਂ ਤਸਵੀਰਾਂ ਆਈਆਂ ਸਾਹਮਣੇ

4 nitin
ਮੁੰਬਈ (Sting Operation)- ਬਾਲੀਵੁੱਡ ਐਕਟਰ ਨੀਲ ਨਿਤਿਨ ਮੁਕੇਸ਼ ਦੀ ਪਤਨੀ ਰੁਕਮਣੀ ਸਹਾਏ ਗਰਭਵਤੀ ਹੈ। ਹਾਲ ਹੀ ‘ਚ ਮੁਕੇਸ਼ ਫੈਮਿਲੀ ਵਲੋਂ ਉਨ੍ਹਾਂ ਦਾ ਬੇਬੀ ਸ਼ਾਵਰ ਫੰਕਸ਼ਨ ਆਯੋਜਿਤ ਕੀਤਾ ਗਿਆ। ਇਸ ਫੰਕਸ਼ਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ‘ਤੋਂ ਇਕ ਤਸਵੀਰ ‘ਚ ਰੁਕਮਣੀ ਸਹੁਰੇ ਨਿਤਿਨ ਮੁਕੇਸ਼ ਨਾਲ ਪੋਜ਼ ਦਿੰਦੀ ਦਿਖ ਰਹੀ ਹੈ। ਇਸ ਤਸਵੀਰ ਨੂੰ ਨਿਤਿਨ ਮੁਕੇਸ਼ ਨੇ ਆਪਣੇ ਇੰਸਟਾਗਰਾਮ ‘ਤੇ ਸ਼ੇਅਰ ਕੀਤੀ ਹੈ।
ਤਸਵੀਰ ਪੋਸਟ ਕਰਦੇ ਸਮੇਂ ਉਨ੍ਹਾਂ ਨੇ ਲਿਖਿਆ, ”BAHURANI’S BABY SHOWER …”. ਜਾਣਕਾਰੀ ਮੁਤਾਬਕ ਨੀਲ ਨਿਤਿਨ ਦਾ ਵਿਆਹ ਪਿਛਲੇ ਸਾਲ ਰੁਕਮਣੀ ਸਹਾਏ ਨਾਲ ਹੋਇਆ ਸੀ। ਰੁਕਮਣੀ 27 ਸਾਲ ਦੀ ਹੈ, ਜਦਕਿ ਨੀਲ ਉਨ੍ਹਾਂ ਤੋਂ 6 ਸਾਲ ਵੱਡੇ ਹਨ। ਨੀਲ ਮਸ਼ਹੂਰ ਗਾਇਕ ਨਿਤਿਨ ਮੁਕੇਸ਼ ਦੇ ਬੇਟੇ ਹਨ।
ਰੁਕਮਣੀ ਨੇ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਤੋਂ ਪੜ੍ਹਾਈ ਕੀਤੀ ਹੈ ਅਤੇ ਐਵੀਏਸ਼ਨ ਇੰਡਸਟਰੀ ‘ਚ ਕੰਮ ਕਰਦੀ ਹੈ। ਜ਼ਿਕਰਯੋਗ ਹੈ ਕਿ ਨੀਲ ਨੇ ਇਸੇ ਸਾਲ ਅਪ੍ਰੈਲ ‘ਚ ਇੰਸਟਾਗਰਾਮ ਰਾਹੀਂ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ ਗਰਭਵਤੀ ਹੈ। ਨੀਲ ਅਤੇ ਰੁਕਮਣੀ ਦਾ ਵਿਆਹ ਫਰਵਰੀ 2017 ‘ਚ ਉਦੈਪੁਰ ‘ਚ ਹੋਇਆ ਸੀ।

About Sting Operation

Leave a Reply

Your email address will not be published. Required fields are marked *

*

themekiller.com