ਵਿਦੇਸ਼ਾਂ ‘ਚੋਂ ਪੈਸਾ ਭੇਜਣ ‘ਚ ਭਾਰਤੀਆਂ ਤੋੜੇ ਰਿਕਾਰਡ

46 dollers
ਨਵੀਂ ਦਿੱਲੀ(Sting Operation) – ਵਿਦੇਸ਼ਾਂ ਤੋਂ ਆਪਣੇ ਘਰੀਂ ਪੈਸਾ ਭੇਜਣ ਵਾਲਿਆਂ ‘ਚ ਭਾਰਤੀਆਂ ਦਾ ਪਹਿਲਾ ਨੰਬਰ ਹੈ। ਪਿਛਲੇ 26 ਸਾਲਾਂ ‘ਚ ਭਾਰਤੀਆਂ ਵੱਲੋਂ ਆਪਣੇ ਦੇਸ਼ ਭੇਜਿਆ ਗਿਆ ਪੈਸਾ 22 ਗੁਣਾ ਵਧ ਗਿਆ ਹੈ।
ਵਰਲਡ ਬੈਂਕ ਦੀ ਤਾਜ਼ਾ ਮਾਈਗ੍ਰੇਸ਼ਨ ਰਿਪੋਰਟ ਮੁਤਾਬਕ 2017 ‘ਚ ਦੇਸ਼ ਤੋਂ ਬਾਹਰ ਰਹਿ ਰਹੇ ਭਾਰਤੀਆਂ ਨੇ ਕੁੱਲ 69 ਅਰਬ ਡਾਲਰ ਯਾਨੀ ਕਿ 4.68 ਲੱਖ ਕਰੋੜ ਰੁਪਏ ਆਪਣੇ ਘਰੀਂ ਭੇਜੇ। ਕੁੱਲ ਭੇਜੀ ਗਈ ਰਕਮ ‘ਚੋਂ 40 ਫੀਸਦੀ ਇਕੱਲੇ ਕੇਰਲ ‘ਚ ਆਈ।
ਜਿੰਨਾ ਪੈਸਾ ਭਾਰਤੀ ਵਿਦੇਸ਼ਾਂ ‘ਚੋਂ ਘੱਲਦੇ ਹਨ, ਉਹ ਭਾਰਤ ਦੇ 2018-19 ਦੇ ਰੱਖਿਆ ਬਜ਼ਟ ਦਾ 1.5 ਗੁਣਾ ਹੈ। ਭਾਰਤ ਤੋਂ ਬਾਅਦ ਚੀਨ, ਫਿਲਪਾਈਨਜ਼, ਮੈਕਸੀਕੋ, ਨਾਈਜੀਰੀਆ ਤੇ ਮਿਸਰ ਦਾ ਨੰਬਰ ਆਉਂਦਾ ਹੈ।
ਇੰਟਰਨੈਸ਼ਨਲ ਫੰਡ ਫਾਰ ਐਗਰੀਕਲਚਰ ਡਵੈਲਪਮੈਂਟ ਦੇ ਪ੍ਰੈਜ਼ੀਡੇਂਟ ਗਿਲਬਰਟ ਹੋਉਂਗਬੋ ਕਹਿੰਦੇ ਹਨ ਕਿ ਹੈਰਾਨੀ ਦੀ ਗੱਲ ਇਹ ਹੈ 2015 ਦੇ ਮੁਕਾਬਲੇ 2018 ‘ਚ ਕੰਮ ਲਈ ਵਿਦੇਸ਼ ਜਾਣ ਵਾਲੇ ਭਾਰਤੀਆਂ ਦੀ ਸੰਖਿਆਂ 34 ਫੀਸਦੀ ਘੱਟ ਗਈ ਹੈ ਪਰ ਭਾਰਤ ਭੇਜੇ ਜਾ ਰਹੇ ਪੈਸਿਆਂ ‘ਚ ਵਾਧਾ ਹੋ ਰਿਹਾ ਹੈ।

About Sting Operation

Leave a Reply

Your email address will not be published. Required fields are marked *

*

themekiller.com