ਸਲਮਾਨ ਖਾਨ ਦੇ ਸ਼ੋਅ ’10 ਦਾ ਦਮ’ ਦੇ ਟੈਲੀਕਾਸਟ ‘ਚ ਹੋਇਆ ਬਦਲਾਅ

5 salmankhan
ਮੁੰਬਈ (Sting Operation)- ਸੋਨੀ ਟੀ. ਵੀ. ਨੇ ਸ਼ੋਅਜ਼ ਦੀ ਘੱਟ ਰਹੀ ਟੀ. ਆਰ. ਪੀ. ਨੂੰ ਦੇਖਦੇ ਹੋਏ ਕਈ ਵੱਡੇ ਬਦਲਾਅ ਕਰਨ ਦਾ ਫੈਸਲਾ ਲਿਆ ਹੈ। ਸੋਨੀ ਵਲੋਂ ਸ਼ੋਅ ਦੇ ਕਈ ਨਵੇਂ ਪ੍ਰੋਮੋ ਰਿਲੀਜ਼ ਕੀਤੇ ਗਏ ਹਨ ਜਿਸ ‘ਚ ਸ਼ੋਅਜ਼ ਦੇ ਸਮੇਂ ‘ਚ ਬਦਲਾਅ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ। ਸੋਨੀ ਟੀ. ਵੀ. ਨੇ ਬਹੁਤ ਹੀ ਉਮੀਦਾਂ ਨਾਲ ਸਲਮਾਨ ਦਾ ’10 ਕਾ ਦਮ’ ਸ਼ੁਰੂ ਕੀਤਾ ਸੀ ਪਰ ਪਹਿਲਾਂ ਇਹ ਸ਼ੋਅ ਟੀ. ਆਰੀ. ਪੀ. ਦੀ ਰੇਟਿੰਗ ‘ਚ ਟੌਪ 20 ਤੋਂ ਬਾਹਰ ਰਿਹਾ, ਫਿਰ ਕਿਸੇ ਤਰੀਕੇ ਟੌਪ 20 ਦੀ ਲਿਸਟ ‘ਚ ਸ਼ਾਮਿਲ ਹੋਇਆ। ਇਹ ਸ਼ੋਅ ਸੋਮਵਾਰ ਅਤੇ ਮੰਗਲਵਾਰ ਰਾਤ 8:30 ਤੋਂ 10:00 ਵਜੇ ਟੈਲੀਕਾਸਟ ਹੁੰਦਾ ਹੈ ਪਰ ਟੀ. ਆਰ. ਪੀ. ‘ਚ ਬਿਹਤਰ ਪਰਫਾਰਮ ਨਾ ਕਰਨ ‘ਤੇ ਹੁਣ ਇਸ ਸ਼ੋਅ ਨੂੰ ਸਿਰਫ 1 ਘੰਟਾ ਹੀ ਟੈਲੀਕਾਸਟ ਕੀਤਾ ਜਾਵੇਗਾ। ਇਹ ਸ਼ੋਅ 8:30 ਤੋਂ 9:30 ਤੱਕ ਹੀ ਟੈਲੀਕਾਸਟ ਹੋਵੇਗਾ।
ਉੱਥੇ ਹੀ ‘ਯੇ ਪਿਆਰ ਨਹੀਂ ਤੋਂ ਕਿਆ’ ਦੇ ਟਾਈਮ ‘ਚ ਬਦਲਾਅ ਕੀਤਾ ਗਿਆ ਹੈ। ਪ੍ਰੋਮੋ ‘ਚ ਦਿੱਤੀ ਜਾਣਕਾਰੀ ਮੁਤਾਬਕ ਇਹ ਸ਼ੋਅ 9:30 ਵਜੇ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸ਼ੁਰੂ ਹੋਣ ਵਾਲਾ ‘ਜ਼ਿੰਦਗੀ ਦੇ ਕ੍ਰਾਸਰੋਡ’ ਸ਼ੋਅ ਨੂੰ ਇਕ ਘੰਟੇ ਲਈ ਟੈਲੀਕਾਸਟ ਕੀਤਾ ਜਾਵੇਗਾ।

About Sting Operation

Leave a Reply

Your email address will not be published. Required fields are marked *

*

themekiller.com