ਸਾਊਦੀ ’ਚ ਅੱਜ ਤੋਂ ਮਹਿਲਾਵਾਂ ਨੂੰ ਵਾਹਨ ਚਲਾਉਣ ਦੀ ਆਜ਼ਾਦੀ

22 saudi-arab
ਰਿਆਧ(Sting Operation)- ਸਾਊਦੀ ਅਰਬ ਵਿੱਚ ਮਹਿਲਾਵਾਂ ਵੀ ਅੱਜ ਤੋਂ ਵਾਹਨ ਚਲਾ ਸਕਣਗੀਆਂ। ਦੇਸ਼ ਨੇ ਆਪਣੇ ਕਾਨੂੰਨ ਵਿੱਚ ਇਤਿਹਾਸਿਕ ਸੁਧਾਰ ਕਰਦਿਆਂ ਮਹਿਲਾਵਾਂ ਦੇ ਵਾਹਨ ਚਲਾਉਣ ’ਤੇ ਲੱਗੀ ਪਾਬੰਦੀ ਨੂੰ ਅੱਜ ਤੋਂ ਖ਼ਤਮ ਕਰ ਦਿੱਤਾ ਹੈ। ਇਹ ਸੁਧਾਰ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਕੀਤਾ ਗਿਆ ਹੈ।
ਇਸ ਫੈਸਲੇ ਬਾਅਦ ਸਾਊਦੀ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਮਹਿਲਾਵਾਂ ਦੇ ਵਾਹਨ ਚਲਾਉਣ ਦੀ ਸੰਭਾਵਨਾ ਹੈ। ਸਾਊਦੀ ਵਿੱਚ ਦਹਾਕਿਆਂ ਤੋਂ ਮਹਿਲਾਵਾਂ ਦੇ ਵਾਹਨ ਚਲਾਉਣ ’ਤੇ ਪਾਬੰਧੀ ਲੱਗੀ ਹੋਈ ਸੀ। ਦੇਸ਼ ਵਿੱਚ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਮਹਿਲਾਵਾਂ ਦੇ ਡਰਾਈਵਿੰਗ ਲਾਇਸੈਂਸ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਗਏ ਸੀ।
ਪਾਬੰਦੀ ਹਟਾਉਣ ਦੇ ਕੁਝ ਮਿੰਟਾਂ ਬਾਅਦ ਹੀ ਖ਼ੁਦ ਕਾਰ ਚਲਾ ਕੇ ਦਫ਼ਤਰ ਪੁੱਜੀ ਸਾਊਦੀ ਦੀ ਟੀਵੀ ਐਂਕਰ ਸਬਿਕਾ ਅਲ ਦੋਸਾਰੀ ਨੇ ਕਿਹਾ ਕਿ ਇਹ ਸਾਊਦੀ ਦੀਆਂ ਸਾਰੀਆਂ ਮਹਿਲਾਵਾਂ ਲਈ ਲਈ ਇੱਕ ਇਤਿਹਾਸਿਕ ਪਲ ਹੈ। ਇਸ ਨਾਲ ਸਮੇਂ ਦੀ ਬਚਤ ਹੋਏਗੀ ਤੇ ਮਹਿਲਾਵਾਂ ਦੀ ਪਰਿਵਾਰ ਵਿੱਚ ਮਰਦਾਂ ’ਤੇ ਨਿਰਭਰਤਾ ਘਟੇਗੀ।

About Sting Operation

Leave a Reply

Your email address will not be published. Required fields are marked *

*

themekiller.com