ਸਿਰਫ ਸ਼ਰਤ ਜਿੱਤਣ ਲਈ ਰਿਪੋਰਟਰ ਨਾਲ ਛੇੜਛਾੜ ਕਰ ਗਿਆ ਇਹ ਵਿਅਕਤੀ

21 reporter
ਨਵੀਂ ਦਿੱਲੀ(Sting Operation)– ਰੂਸ ‘ਚ ਚੱਲ ਰਹੇ ਵਿਸ਼ਵ ਕੱਪ 2018 ਦੀ ਲਾਈਵ ਰਿਪੋਰਟਿੰਗ ਦੌਰਾਨ ਮਹਿਲਾ ਰਿਪੋਰਟਰ ਨਾਲ ਇੱਕ ਵਿਅਕਤੀ ਵੱਲੋਂ ਸਿਰਫ ਸ਼ਰਤ ਜਿੱਤਣ ਲਈ ਬਦਸਲੂਕੀ ਕੀਤੀ ਗਈ। ਹੁਣ ਉਸ ਵਿਅਕਤੀ ਨੇ ਮੁਆਫੀ ਵੀ ਮੰਗ ਲਈ ਹੈ।
ਦਰਅਸਲ, ਜਰਮਨ ਟੀਵੀ ਚੈਨਲ ਲਈ ਵਿਸ਼ਵ ਕੱਪ ਦੇ ਮੈਚਾਂ ਦੀ ਰਿਪੋਰਟਿੰਗ ਕਰ ਰਹੀ ਮਹਿਲਾ ਰਿਪੋਰਟਰ ਜੂਲੀਏਥ ਗੋਂਜਾਲੇਜ ਥੇਰਨ ਦੇ ਨਾਲ ਲਾਈਵ ਰਿਪੋਰਟਿੰਗ ਦੌਰਾਨ ਇਕ ਵਿਅਕਤੀ ਨੇ ਉਸਦੀ ਗੱਲ ਨੂੰ ਜ਼ਬਰਨ ਚੁੰਮਦਿਆਂ ਉਸ ਨਾਲ ਛੇੜਛਾੜ ਕੀਤੀ ਤੇ ਉੱਥੋਂ ਨਿਕਲ ਗਿਆ।
ਹਾਲਾਂਕਿ ਰਿਪੋਰਟਰ ਨੇ ਇਸ ਘਟਨਾ ਤੋਂ ਬਾਅਦ ਕੋਈ ਰੀਐਕਸ਼ਨ ਨਹੀਂ ਦਿੱਤਾ ਤੇ ਆਪਣੀ ਡਿਊਟੀ ਪੂਰੀ ਕੀਤੀ। ਡੀਡਬਲਯੂ ਸਪਰੋਟਸ ਲਈ ਕੰਮ ਕਰ ਰਹੀ ਇਸ ਰਿਪੋਰਟਰ ਨੇ ਇਸ ਘਟਨਾ ਦਾ ਵੀਡੀਓ ਜਿੱਥੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ ਉੱਥੇ ਹੀ ਡੀਡਬਲਯੂ ਸਪੋਰਟਸ ਨੇ ਵੀ ਆਪਣੇ ਟਵਿੱਟਰ ਅਕਾਊਂਟ ‘ਤੇ ਇਸ ਘਟਨਾ ਸਖ਼ਤ ਨਿੰਦਾ ਕੀਤੀ ਹੈ।
ਰਿਪੋਰਟਰ ਨੇ ਵੀਡੀਓ ਦੇ ਨਾਲ ਇੰਸਟਾ ‘ਤੇ ਲਿਖਿਆ ਕਿ ਉਹ ਇਸ ਤਰ੍ਹਾਂ ਦੇ ਬੁਰੇ ਵਤੀਰੇ ਦੀ ਹੱਕਦਾਰ ਨਹੀਂ ਹੈ। ਉਨ੍ਹਾਂ ਲਿਖਿਆ ਕਿ ਮੈਂ ਫੁੱਟਬਾਲ ਦੀ ਖੁਸ਼ੀ ਸਾਂਝੀ ਕਰਦੀ ਹਾਂ ਪਰ ਸਾਨੂੰ ਪਿਆਰ ਤੇ ਸ਼ੋਸ਼ਣ ਦੇ ਵਿਚਾਲੇ ਦੀ ਹੱਦ ਨੂੰ ਸਮਝਣ ਦੀ ਲੋੜ ਹੈ। ਰਿਪੋਰਟਰ ਜੂਲੀਏਥ ਕੋਲੰਬੀਆ ਤੋਂ ਹੈ ਤੇ ਹੁਣ ਬਰਲਿਨ ‘ਚ ਰਹਿ ਰਹੀ ਹੈ।
ਦੂਜੇ ਪਾਸੇ ਰਿਪੋਰਟਰ ਨਾਲ ਬਦਸਲੂਕੀ ਕਰਨ ਵਾਲੇ ਸਖਸ਼ ਨੇ ਬਾਅਦ ‘ਚ ਰਿਪੋਰਟਰ ਤੋਂ ਮਾਫੀ ਮੰਗ ਲਈ ਹੈ। ਉਸ ਨੇ ਦੱਸਿਆ ਕਿ ਉਸਦੀ ਆਪਣੇ ਦੋਸਤ ਨਾਲ ਸ਼ਰਤ ਲੱਗੀ ਸੀ ਜਿਸ ਨੂੰ ਜਿੱਤਣ ਲਈ ਉਸਨੇ ਰਿਪੋਰਟਰ ਨਾਲ ਅਜਿਹਾ ਵਤੀਰਾ ਕੀਤਾ।

About Sting Operation

Leave a Reply

Your email address will not be published. Required fields are marked *

*

themekiller.com