ਅਨਿਲ-ਐਸ਼ਵਰਿਆ ਸਟਾਰਰ ਫਿਲਮ ‘ਫੰਨੇ ਖਾਂ’ ਦਾ ਪਹਿਲਾ ਪੋਸਟਰ ਰਿਲੀਜ਼

28 anilkapoor
ਮੁੰਬਈ (Sting Operation) – ਅਨਿਲ ਕਪੂਰ, ਐਸ਼ਵਰਿਆ ਰਾਏ ਅਤੇ ਰਾਜਕੁਮਾਰ ਰਾਓ ਸਟਾਰਰ ਫਿਲਮ ‘ਫੰਨੇ ਖਾਂ’ ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਪੋਸਟਰ ‘ਚ ਅਨਿਲ ਕਪੂਰ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਪੋਸਟਰ ‘ਚ ਦਿਗਜ ਗਾਇਕ ਮੁਹੱਮਦ ਰਫੀ ਦੀ ਤਸਵੀਰ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ‘ਫੰਨੇ ਖਾਂ’ ਇਕ ਮਿਊਜ਼ੀਕਲ ਕਾਮੇਡੀ ਫਿਲਮ ਹੋਵੇਗੀ। ਇਸ ਅਨਿਲ ਕਪੂਰ ਇਕ ਗਾਇਕ ਦੀ ਭੂਮਿਕਾ ‘ਚ ਨਜ਼ਰ ਆਉਣਗੇ ਜੋ ਸੰਗੀਤ ਦੀ ਦੁਨੀਆ ‘ਚ ਆਪਣੀ ਪਛਾਣ ਬਣਾਉਣਾ ਚਾਹੁੰਦੇ ਹਨ। ਫਿਲਮ ‘ਚ ਅਨਿਲ ਕਪੂਰ ਦੇ ਕਿਰਦਾਰ ਦਾ ਨਾਂ ਫੰਨੇ ਖਾਂ ਹੈ। ਅਨਿਲ ਕਪੂਰ ਨੇ ਖੁਦ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ‘ਤੇ ਇਹ ਪੋਸਟਰ ਸ਼ੇਅਰ ਕੀਤਾ ਹੈ।
ਦੱਸਣਯੋਗ ਹੈ ਕਿ ‘ਫੰਨੇ ਖਾਂ’ ਦਾ ਨਿਰਦੇਸ਼ਨ ਅਤੁਲ ਮਾਂਜ਼ੇਰਕਰ ਨੇ ਕੀਤਾ ਹੈ। ਇਸ ਫਿਲਮ ‘ਚ ਐਸ਼ਵਰਿਆ ਤੇ ਅਨਿਲ ਕਪੂਰ ਦੀ ਜੋੜੀ ਕਾਫੀ ਸਮੇਂ ਬਾਅਦ ਦੇਖਣ ਨੂੰ ਮਿਲ ਰਹੀ ਹੈ। ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਇਹ ਫਿਲਮ 3 ਅਗਤਸ ਨੂੰ ਰਿਲੀਜ਼ ਹੋਵੇਗੀ।

About Sting Operation

Leave a Reply

Your email address will not be published. Required fields are marked *

*

themekiller.com