ਕੱਟੜਵਾਦ ਤੋਂ ਅੱਕ ਕੇ ਹਿੰਦੂ ਧਰਮ ਛੱਡਣ ਲੱਗੇ ਦਲਿਤ

12 dalit
ਲਖਨਊ(Sting Operation) – ਪੱਛਮੀ ਉੱਤਰ ਪ੍ਰਦੇਸ਼ ਵਿੱਚ ਧਰਮ ਪਰਿਵਰਤਨ ਦੇ ਵੱਡੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਬਾਗਪਤ ਜ਼ਿਲ੍ਹੇ ਦੇ ਸਿੰਘਾਵਲੀ ਅਹੀਰ ਥਾਣਾ ਖੇਤਰ ਦਾ ਹੈ ਜਿੱਥੇ ਹਿੰਦੂ ਧਰਮ ਵਿੱਚ ਛੂਤਛਾਤ ਤੇ ਬਦਮਾਸ਼ਾਂ ਦੀ ਵਜ੍ਹਾ ਕਰਕੇ 5 ਦਲਿਤ ਪਰਿਵਾਰਾਂ ਨੇ ਬੁੱਧ ਧਰਮ ਆਪਣਾ ਲਿਆ ਹੈ। ਧਰਮ ਪਰਿਵਰਤਨ ਦੇ ਮਾਮਲੇ ਵਿੱਚ ਪੁਲਿਸ ਨੇ ਕਿਹਾ ਕਿ ਬੁੱਧ ਧਰਮ, ਹਿੰਦੂ ਧਰਮ ਦੀ ਹੀ ਸ਼ਾਖਾ ਹੈ।
ਪੰਜ ਦਲਿਤ ਪਰਿਵਾਰਾਂ ਨੇ ਬਦਲਿਆ ਧਰਮ
ਧਰਮ ਪਰਿਵਰਤਨ ਕਰਨ ਵਾਲੇ 5 ਦਲਿਤ ਪਰਿਵਾਰਾਂ ਵਿੱਚ ਛੋਟੇ, ਵੱਡੇ ਤੇ ਬਜ਼ੁਰਗ ਵੀ ਸ਼ਾਮਲ ਹਨ। ਬੁੱਧ ਧਰਮ ਅਪਣਾਉਣ ਵਾਲੇ ਪਰਿਵਾਰਾਂ ਨੇ ਹਿੰਦੂ ਧਰਮ ਦੇ ਮੰਦਰਾਂ ’ਚ ਪਾਠ-ਪੂਜਾ ਕਰਨ ਨੂੰ ਦਿਖਾਵਾ ਦੱਸਦਿਆਂ ਕਿਹਾ ਕਿ ਹਿੰਦੂ ਧਰਮ ਵਿੱਚ ਉਨ੍ਹਾਂ ਨਾਲ ਛੂਤਛਾਤ ਦਾ ਵਿਤਕਰਾ ਕੀਤਾ ਜਾਂਦਾ ਸੀ। ਬਦਮਾਸ਼ ਵੀ ਉਨ੍ਹਾਂ ਨਾਲ ਦੁਰਵਿਹਾਰ ਕਰਦੇ ਸਨ। ਇਸ ਕਰਕੇ ਉਨ੍ਹਾਂ ਹਿੰਦੂ ਧਰਮ ਛੱਡ ਕੇ ਬੁੱਧ ਧਰਮ ਅਪਣਾ ਲਿਆ ਹੈ।
ਹੀਣ ਭਾਵਨਾ ਬਣੀ ਧਰਮ ਪਰਿਵਰਤਨ ਦਾ ਕਾਰਨ
ਦਲਿਤਾਂ ਨੇ ਇਲਜ਼ਾਮ ਲਾਇਆ ਕਿ ਜਦੋਂ ਹਿੰਦੂ-ਮੁਸਲਮਾਨ ਦੰਗੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਮੁਸਲਮਾਨਾਂ ਨਾਲ ਲੜਾਇਆ ਜਾਂਦਾ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਹੀਣ ਭਾਵਨਾ ਨਾਲ ਵੇਖਿਆ ਜਾਂਦਾ ਹੈ। ਇਸੇ ਵਜ੍ਹਾ ਕਰਕੇ ਉਨਾਂ ਪਿੰਡ ਵਿੱਚ ਧਰਮ ਪਰਿਵਰਤਨ ਪ੍ਰੋਗਰਾਮ ਕਰਾਇਆ। ਇਸ ਤੋਂ ਕੁਝ ਦਿਨ ਪਹਿਲਾਂ ਮੇਰਠ ਦੇ 16 ਜਣਿਆਂ ਵੱਲੋਂ ਕੀਤਾ ਧਰਮ ਪਰਿਵਰਤਨ ਵੀ ਵਿਵਾਦ ਦਾ ਕਾਰਨ ਬਣ ਗਿਆ ਸੀ।

About Sting Operation

Leave a Reply

Your email address will not be published. Required fields are marked *

*

themekiller.com