ਨਿਕ ਜੋਨਸ ਨਾਲ ਅਫੇਅਰ ‘ਤੇ ਪ੍ਰਿਯੰਕਾ ਚੋਪੜਾ ਦੀ ਮਾਂ ਨੇ ਤੋੜੀ ਚੁੱਪੀ

27 pc
ਨਵੀਂ ਦਿੱਲੀ(Sting Operation) – ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਇਨੀਂ ਦਿਨੀਂ ਆਪਣੀ ਲਵ ਲਾਈਫ ਨੂੰ ਲੈ ਕੇ ਕਾਫੀ ਚਰਚਾ ‘ਚ ਹੈ। ਜਾਣੇ-ਮਾਣੇ ਸਿੰਗਰ ਨਿਕ ਜੋਨਸ ਨਾਲ ਪ੍ਰਿਯੰਕਾ ਚੋਪੜਾ ਦੀ ਡੇਟਿੰਗ ਦੀਆਂ ਖਬਰਾਂ ‘ਤੇ ਹੁਣ ਉਨ੍ਹਾਂ ਨੇ ਖੁਦ ਹੀ ਮੋਹਰ ਲੱਗਾ ਦਿੱਤੀ ਹੈ। ਸ਼ੁੱਕਰਵਾਰ ਨੂੰ ਪ੍ਰਿਯੰਕਾ ਚੋਪੜਾ ਆਪਣੇ ਬੁਆਏਫ੍ਰੈਂਡ ਨਾਲ ਮੁੰਬਈ ਪਹੁੰਚੀ। ਇਸ ਤੋਂ ਬਾਅਦ ਰਾਤ ਨੂੰ ਪ੍ਰਿਯੰਕਾ ਚੋਪੜਾ ਨੇ ਨਿਕ ਨੂੰ ਆਪਣੀ ਮਾਂ ਨਾਲ ਮਿਲਵਾਇਆ। ਨਿਕ ਜੋਨਸ ਨਾਲ ਮੁਲਾਕਾਤ ਦੇ ਬਾਅਦ ਮਧੂ ਚੋਪੜਾ ਨੇ ਪਹਿਲੀ ਵਾਰ ਚੁੱਪੀ ਤੋੜੀ ਹੈ। ਪ੍ਰਿਯੰਕਾ ਚੋਪੜਾ ਦੀ ਮਾਂ ਮਧੂ ਨੇ ਇਸ ਮੁਲਾਕਾਤ ਦੇ ਬਾਅਦ ਕਿਹਾ ‘ਅਸੀਂ ਸਿਰਫ ਡਿਨਰ ਲਈ ਬਾਹਰ ਗਏ ਸੀ ਉੱਥੇ ਨਿਕ ਵੀ ਮੌਜੂਦ ਸੀ ਪਰ ਉੱਥੇ ਬਹੁਤ ਵੱਡਾ ਗਰੁੱਪ ਸੀ। ਉੱਥੇ 10 ਅਣਜਾਣ ਲੋਕ ਸਨ। ਇਸ ਲਈ ਮੈਨੂੰ ਨਿਕ ਨੂੰ ਸਹੀ ਤਰ੍ਹਾਂ ਜਾਣਨ ਦਾ ਮੌਕਾ ਨਹੀਂ ਮਿਲਿਆ। ਪ੍ਰਿਯੰਕਾ ਦੀ ਮਾਂ ਮਧੂ ਨੇ ਜਦੋਂ ਪੁੱਛਿਆ ਕਿ ਉਹ ਨਿਕ ਦੇ ਬਾਰੇ ‘ਚ ਕੀ ਸੋਚਦੀ ਹੈ ਤਾਂ ਉਨ੍ਹਾਂ ਨੇ ਜਵਾਬ ਦਿੱਤਾ,”ਮੈਂ ਉਨ੍ਹਾਂ ਨੂੰ ਪਹਿਲੀ ਵਾਰ ਮਿਲੀ ਹਾਂ ਅਤੇ ਇਸ ਲਈ ਉਨ੍ਹਾਂ ਬਾਰੇ ਕੋਈ ਰਾਏ ਬਣਾਉਣਾ ਜਲਦਬਾਜ਼ੀ ਹੋਵੇਗੀ।
ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਅਤੇ ਨਿਕ ਦੀ ਮੁਲਾਕਾਤ ਪਹਿਲੀ ਵਾਰ ਪਿਛਲੇ ਸਾਲ ਮੇਲ ਗਾਲਾ ਦੇ ਰੈੱਡ ਕਾਰਪੇਟ ‘ਤੇ ਹੋਈ ਸੀ। ਉਦੋਂ ਤੋਂ ਹੀ ਦੋਵੇਂ ਹੀ ਇਕ-ਦੂਜੇ ਨਾਲ ਦੇਖੇ ਜਾਣ ਲੱਗੇ। ਹਾਲ ਹੀ ਦੇ ਦਿਨਾਂ ‘ਚ ਅਜਿਹੇ ਕਈ ਮੌਕੇ ਆਏ ਜਦੋਂ ਨਿਕ ਅਤੇ ਪ੍ਰਿਯੰਕਾ ਨੂੰ ਇਕੱਠੇ ਦੇਖਿਆ ਗਿਆ। ਦੋਵੇਂ ਹੀ ਕਈ ਵਾਰ ਹੱਥਾਂ ‘ਚ ਹੱਥ ਪਾਏ ਨਜ਼ਰ ਆਏ ਸਨ। ਮਾਂ ਨਾਲ ਮਿਲਵਾਉਣ ਦੇ ਬਾਅਦ ਪ੍ਰਿਯੰਕਾ ਨੇ ਪਰਿਣੀਤੀ ਅਤੇ ਆਲੀਆ ਸਹਿਤ ਕਈ ਦੋਸਤਾਂ ਨੂੰ ਆਪਣੇ ਘਰ ਬੁਲਾਇਆ ਅਤੇ ਨਿਕ ਨਾਲ ਮੁਲਾਕਾਤ ਕਰਵਾਈ। ਕੱਲ ਪ੍ਰਿਯੰਕਾ ਨਿਕ ਅਤੇ ਪੂਰੇ ਪਰਿਵਾਰ ਨਾਲ ਗੋਆ ਛੁੱਟੀਆਂ ਮਨਾਉਣ ਲਈ ਰਵਾਣਾ ਹੋ ਗਈ।

About Sting Operation

Leave a Reply

Your email address will not be published. Required fields are marked *

*

themekiller.com