ਪ੍ਰੇਮ ਸਬੰਧਾਂ ਕਰਕੇ ਮੇਜਰ ਵੱਲੋਂ ਮੇਜਰ ਦੀ ਪਤਨੀ ਦਾ ਕਤਲ, ਅੰਮ੍ਰਿਤਸਰ ਦੀ ਮਾਡਲ ਸੀ ਸ਼ੈਲਜਾ

10 Shailja
ਨਵੀਂ ਦਿੱਲੀ(Sting Operation) – ਮੇਜਰ ਅਮਿਤ ਦ੍ਰਿਵੇਦੀ ਦੀ ਪਤਨੀ ਸ਼ੈਲਜਾ ਦ੍ਰਿਵੇਦੀ ਦੇ ਕਤਲ ਕੇਸ ਸੁਲਝ ਚੁੱਕਾ ਹੈ। ਪੁਲਿਸ ਨੇ ਇਸ ਕੇਸ ਵਿੱਚ ਇੱਕ ਹੋਰ ਮੇਜਰ ਨਿਖਿਲ ਰਾਏ ਹਾਂਡਾ ਨੂੰ ਗ੍ਰਿਫ਼ਤਾਰ ਕੀਤਾ ਹੈ। ਕਤਲ ਪਿੱਛੇ ਪ੍ਰੇਮ ਸਬੰਧਾਂ ਦਾ ਕਾਰਨ ਦੱਸਿਆ ਜਾ ਰਿਹਾ ਹੈ। ਮਰਹੂਮ ਸ਼ੈਲਜਾ ਇੱਕ ਫ਼ੌਜੀ ਅਫ਼ਸਰ ਦੀ ਪਤਨੀ ਨਾਲੋਂ ਆਪਣੀਆਂ ਕਈ ਖ਼ੂਬੀਆਂ ਕਰਕੇ ਵੀ ਮਸ਼ਹੂਰ ਸੀ।
ਸ਼ੈਲਜਾ ਦੀ ਸ਼ਖ਼ਸੀਅਤ-
ਪੰਜਾਬ ਦੇ ਅੰਮ੍ਰਿਤਸਰ ਦੀ ਰਹਿਣ ਵਾਲੀ ਸ਼ੈਲਜਾ ਅਧਿਆਪਕਾ ਵੀ ਸੀ, ਪਰ ਬਾਅਦ ਵਿੱਚ ਉਨ੍ਹਾਂ ਦੂਜਿਆਂ ਲਈ ਜਿਊਣਾ ਸ਼ੁਰੂ ਕਰ ਦਿੱਤਾ ਸੀ ਤੇ ਇੱਥੋਂ ਹੀ ਉਨ੍ਹਾਂ ਦੀ ਜ਼ਿੰਦਗੀ ਨੇ ਉਡਾਣ ਭਰ ਲਈ। ਸ਼ੈਲਜਾ ਦੀ ਸ਼ਖ਼ਸੀਅਤ ਦਾ ਅਨਿੱਖੜਵਾਂ ਅੰਗ ਉਨ੍ਹਾਂ ਦਾ ਬਹੁਤ ਖ਼ੂਬਸੂਰਤ ਹੋਣਾ ਵੀ ਸੀ।
ਇਸੇ ਖ਼ੂਬੀ ਕਰਕੇ ਸ਼ੈਲਜਾ ਨੇ ਦੇਸ਼ ਦੀਆਂ 48 ਵਿਆਹੁਤਾ ਸੁੰਦਰੀਆਂ ਵਿੱਚ ਆਪਣੀ ਥਾਂ ਬਣਾਈ ਸੀ। ਪਿਛਲੇ ਸਾਲ ਅਕਤੂਬਰ ਦੌਰਾਨ ਮਿਸੇਜ ਇੰਡੀਆ ਅਰਥ ਦੇ ਫ਼ਾਈਨਲ ਵਿੱਚ ਸ਼ੈਲਜਾ ਨੇ ਆਪਣੇ ਸ਼ਹਿਰ ਦੇ ਨਾਲ-ਨਾਲ ਪੰਜਾਬ ਦੀ ਪ੍ਰਤੀਨਿਧਤਾ ਵੀ ਕੀਤੀ ਸੀ। ਸ਼ੈਲਜਾ ਸਮਾਜ ਭਲਾਈ ਦੇ ਕੰਮ ਵੀ ਕਰਦੀ ਰਹਿੰਦੀ ਸੀ। ਉਨ੍ਹਾਂ ਐਨਜੀਓ ਨਾਲ ਜੁੜ ਕੇ ਗ਼ਰੀਬ ਬੱਚਿਆਂ ਨੂੰ ਪੜ੍ਹਾਉਣ ਦਾ ਜ਼ਿੰਮਾ ਚੁੱਕਿਆ ਸੀ।
ਕੌਣ ਸੀ ਸ਼ੈਲਜਾ-
ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ ਵਿੱਚ ਰਹਿਣ ਵਾਲੀ ਸ਼ੈਲਜਾ ਨੇ ਡੀਏਵੀ ਕਾਲਜ ਤੋਂ ਟ੍ਰੈਵਲ ਐਂਡ ਟੂਰਿਜ਼ਮ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਭੂਗੋਲ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ। ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਨ੍ਹਾਂ ਪੰਜ ਸਾਲ ਲੈਕਚਰਰ ਦੀ ਨੌਕਰੀ ਕੀਤੀ। 2009 ਵਿੱਚ ਵਿਆਹ ਤੋਂ ਬਾਅਦ ਸ਼ੈਲਜਾ ਨੇ ਇਕੱਲਾ ਘਰ ਵੀ ਨਹੀਂ ਸੰਭਾਲਿਆ ਬਲਕਿ, ਪੁਣੇ ਦੇ ਟ੍ਰੇਨਿੰਗ ਇੰਸਟੀਚਿਊਟ ਵਿੱਚ ਮਾਡਲਿੰਗ ਤੇ ਪਰਸਨੈਲਿਟੀ ਡਿਵੈਲਪਮੈਂਟ ਦੀ ਸਿਖਲਾਈ ਵੀ ਪ੍ਰਾਪਤ ਕੀਤੀ।
ਕਿੰਝ ਹੋਇਆ ਸ਼ੈਲਜਾ ਦੀ ਜ਼ਿੰਦਗੀ ਦਾ ਅੰਤ-
ਸ਼ੈਲਜਾ ਦੀ ਲਾਸ਼ ਬੀਤੇ ਕੱਲ੍ਹ ਦਿੱਲੀ ਛਾਉਣੀ ਦੇ ਮੈਟ੍ਰੋ ਸਟੇਸ਼ਨ ਕੋਲ ਸੜਕ ਉੱਪਰ ਪਈ ਮਿਲੀ ਸੀ। ਸ਼ੈਲਜਾ ਦੇ ਪਤੀ ਮੇਜਰ ਅਮਿਤ ਦਵਿਵੇਦੀ ਨੇ ਆਪਣੀ ਪਤਨੀ ਦੇ ਕਤਲ ਦਾ ਸ਼ੱਕ ਸਾਥੀ ਮੇਜਰ ‘ਤੇ ਜ਼ਾਹਰ ਕੀਤਾ। ਇਸ ਆਧਾਰ ‘ਤੇ ਪੁਲਿਸ ਨੇ ਮੇਜਰ ਹਾਂਡਾ ਨੂੰ ਗ੍ਰਿਫ਼ਤਾਰ ਕਰ ਲਿਆ।

About Sting Operation

Leave a Reply

Your email address will not be published. Required fields are marked *

*

themekiller.com