ਫੇਸ ਅਨਲਾਕ ਤੇ ਦਮਦਾਰ ਬੈਟਰੀ ਨਾਲ ਲਾਂਚ ਹੋਇਆ ਸ਼ਿਓਮੀ ਦਾ ਟੈਬਲੇਟ

21 shiomi-
ਨਵੀਂ ਦਿੱਲੀ(Sting Operation) – ਬੀਤੇ ਦਿਨ ਸ਼ਿਓਮੀ ਨੇ ਆਪਣਾ ਸ਼ਿਓਮੀ ਮੀ ਪੈਡ 4 ਲਾਂਚ ਕੀਤਾ। ਟੈਬਲੇਟ ਨੂੰ ਸ਼ਿਓਮੀ ਦੇ ਲੇਟੈਸਟ ਸਮਾਰਟਫੋਨ ਰੈੱਡਮੀ 6 ਪ੍ਰੋ ਨਾਲ ਲਾਂਚ ਕੀਤਾ ਗਿਆ। ਮੀ ਪੈਡ 4 ਵਾਈਫਾਈ ਤੇ ਵਾਈਫਾਈ+ਐਲਟੀਈ ਡਿਸਪਲੇਅ ਨਾਲ ਲੈਸ ਹੈ। ਟੈਬਲੇਟ ਵਿੱਚ 8 ਇੰਚ ਦੀ 16:10 ਦੀ ਡਿਸਪਲੇਅ ਹੈ। ਇਸ ਵਿੱਚ ਕੰਪਨੀ ਨੇ ਫੇਸ ਅਨਲਾਕ ਦੀ ਸਹੂਲਤ ਵੀ ਦਿੱਤੀ ਹੈ। ਇਸ ਤੋਂ ਇਲਾਵਾ ਇਸ ਵਿੱਚ ਸਨੈਪਡਰੈਗਨ 660 SoC ਆਨਬੋਰਡ ਵੀ ਦਿੱਤਾ ਗਿਆ ਹੈ।
ਸ਼ਿਓਮੀ ਮੀ ਪੈਡ 4 ਦੀ ਕੀਮਤ
ਸ਼ਿਓਮੀ ਮੀ ਪੈਡ 4 ਦੇ 3 GB ਰੈਮ ਤੇ 32 GB ਇੰਟਰਨਲ ਮੈਮਰੀ ਦੀ ਕੀਮਤ 11,500 ਰੁਪਏ ਹੈ। ਇਸ ਦੇ 4 GB ਰੈਮ ਤੇ 64 GB ਇੰਟਰਨਲ ਸਟੋਰੇਜ ਵਾਲੇ ਸੰਸਕਰਣ ਦੀ ਕੀਮਤ 14,600 ਰੁਪਏ ਹੈ। ਇਸ ਤੋਂ ਇਲਾਵਾ 4 GB ਰੈਮ ਤੇ 64 GB ਇਨਬਿਲਟ ਸਟੋਰੇਜ ਵਾਈਫਾਈ + ਐਲਟੀਈ ਵਰਜਨ ਦੀ ਕੀਮਤ 15,600 ਰੁਪਏ ਹੈ। ਟੈਬ ਨੂੰ ਬਲੈਕ ਤੇ ਗੋਲਡ ਰੰਗਾਂ ਦੇ ਵੇਰੀਐਂਟ ਵਿੱਚ ਲਾਂਚ ਕੀਤਾ ਗਿਆ ਹੈ। ਪਹਿਲੀ ਵਿਕਰੀ 29 ਜੂਨ ਤੋਂ ਹੋਏਗੀ।
ਸ਼ਿਓਮੀ ਮੀ ਪੈਡ 4 ਦੀ ਖ਼ਾਸੀਅਤ
ਸਪੈਸੀਫਿਕੇਸ਼ਨਜ਼ ਦੀ ਗੱਲ ਕੀਤੀ ਜਾਏ ਤਾਂ ਮੀ ਪੈਡ ਐਂਡਰੌਇਡ ਬੇਸਡ MIUI 9 ’ਤੇ ਕੰਮ ਕਰਦਾ ਹੈ। ਇਸ ਵਿੱਚ 8 ਇੰਚ ਦੀ ਫੁੱਲ HD 1920×1200 ਦੀ ਡਿਸਪਲੇਅ ਦਿੱਤੀ ਗਈ ਹੈ। ਟੈਬ ਔਕਟਾਕੋਰ ਕਵਾਲਕੌਮ ਸਨੈਪਡਰੈਗਨ 660 SoC ਨਾਲ 3 ਤੇ 4 GB ਰੈਮ ਵਾਲੇ ਵੇਰੀਐਂਟਸ ਵਿੱਚ ਉਪਲੱਭਧ ਹੈ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਹ 13 MP ਦੇ ਰੀਅਰ ਕੈਮਰੇ ਨਾਲ ਲੈਸ ਹੈ ਜੋ HDR ਵੀ ਸਪੋਰਟ ਕਰਦਾ ਹੈ। ਫਰੰਟ ’ਤੇ 5 ਮੈਗਾ ਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਏਆਈ ਫੇਸਅਨਲਾਕ ਫੀਚਰ ਵੀ ਹੈ।

About Sting Operation

Leave a Reply

Your email address will not be published. Required fields are marked *

*

themekiller.com