ਸਪਨਾ ਚੌਧਰੀ ਦੇ ਕਾਂਗਰਸੀ ਬਣਨ ‘ਤੇ ਤੜਫੀ ਬੀਜੇਪੀ, ਕਿਹਾ, ‘ਠੁਮਕੇ ਲਾਉਣੇ ਜਾਂ ਚੋਣਾਂ ਜਿੱਤਣੀਆਂ’

13 sapna-chaudhay
ਕਰਨਾਲ(Sting Operation) – ਬੀਜੇਪੀ ਸੰਸਦ ਮੈਂਬਰ ਨੇ ਮਕਬੂਲ ਹਰਿਆਣਵੀ ਗਾਇਕ ਤੇ ਡਾਂਸਰ ਸਪਨਾ ਚੌਧਰੀ ਦੇ ਕਾਂਗਰਸ ਵੱਲ ਝੁਕਾਅ ’ਤੇ ਟਿੱਪਣੀ ਕੀਤੀ ਹੈ। ਕਰਨਾਲ ਤੋਂ ਸੰਸਦ ਮੈਂਬਰ ਅਸ਼ਵਨੀ ਕੁਮਾਰ ਚੋਪੜਾ ਨੇ ਕਿਹਾ ਕਿ ਕਾਂਗਰਸ ਵਿੱਚ ਜੋ ਠੁਮਕੇ ਲਾਉਣ ਵਾਲੇ ਹਨ, ਉਹੀ ਠੁਮਕੇ ਲਾਉਣਗੇ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਨੂੰ ਵੇਖਣਾ ਹੈ ਕਿ ਉਨ੍ਹਾਂ ਠੁਮਕੇ ਲਾਉਣੇ ਹਨ ਜਾਂ ਚੋਣਾਂ ਜਿੱਤਣੀਆਂ ਹਨ।
ਬਿੱਗਬੌਸ ਦੀ ਮੁਕਾਬਲੇਬਾਜ਼ ਰਹਿ ਚੁੱਕੀ ਸਪਨਾ ਚੌਧਰੀ 22 ਜੂਨ ਨੂੰ ਕਾਂਗਰਸ ਦਫ਼ਤਰ ਪੁੱਜੀ ਸੀ। ਇੱਥੇ ਉਸ ਦੀ ਮੁਲਾਕਾਤ ਯੂਪੀਏ ਚੇਅਰਮੈਨ ਸੋਨੀਆ ਗਾਂਧੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਤਂ ਨਹੀਂ ਹੋ ਸਕੀ ਪਰ ਉਸ ਨੇ ਰੱਜ ਕੇ ਕਾਂਗਰਸ ਪਾਰਟੀ ਦੀ ਪ੍ਰਸ਼ੰਸਾ ਕੀਤੀ। ਉਸ ਨੇ ਦੱਸਿਆ ਕਿ ਫਿਲਹਾਲ ਉਹ ਸਿਆਸਤ ਵਿੱਚ ਨਹੀਂ ਆਏਗੀ ਪਰ ਉਹ ਕਾਂਗਰਸ ਪਾਰਟੀ ਲਈ ਪ੍ਰਚਾਰ ਕਰ ਸਕਦੀ ਹੈ ਤੇ ਭਵਿੱਖ ਵਿੱਚ ਸਰਗਰਮ ਸਿਆਸਤ ਵਿੱਚ ਆ ਸਕਦੀ ਹੈ। ਉਸ ਨੇ ਕਿਹਾ ਕਿ ਇਹ ਸਭ ਰੱਬ ਦੀ ਮਰਜ਼ੀ ’ਤੇ ਨਿਰਭਰ ਕਰਦਾ ਹੈ।
ਫਿਲਮ ਇੰਡਸਟਰੀ ਨਾਲ ਜੁੜੀਆਂ ਮਹਿਲਾਵਾਂ ਦੇ ਸਿਆਸਤ ਵਿੱਚ ਆਉਣ ’ਤੇ ਉਨ੍ਹਾਂ ਨੂੰ ਭੱਦੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਮਹੀਨੇ ਪਹਿਲਾਂ ਜਦੋਂ ਸਮਾਜਵਾਦੀ ਪਾਰਟੀ (ਐਸਪੀ) ਨੇ ਜਯਾ ਬੱਚਨ ਨੂੰ ਰਾਜ ਸਭਾ ਭੇਜਣ ਦਾ ਫੈਸਲਾ ਕੀਤਾ ਤਾਂ ਇਸ ਤੋਂ ਨਾਰਾਜ਼ ਨਰੇਸ਼ ਅਗਰਵਾਲ ਨੇ ਜਯਾ ਬੱਚਨ ਨੂੰ ‘ਫ਼ਿਲਮਾਂ ਵਿੱਚ ਨੱਚਣ ਵਾਲੀ’ ਕਰਾਰ ਦਿੱਤਾ ਸੀ।
ਇਸ ਤੋਂ ਇਲਾਵਾ ਕਾਂਗਰਸੀ ਲੀਡਰ ਸੰਜੈ ਨਿਰੂਪਮ ਨੇ ਇੱਕ ਵਾਰ ਫਿਰ ਸਮ੍ਰਿਤੀ ਇਰਾਨੀ ਸਬੰਧੀ ਟੀਵੀ ਡਿਬੇਟ ਦੌਰਾਨ ਕਿਹਾ ਸੀ ਕਿ ਆਪ ਤਾਂ ਪਹਿਲਾਂ ਟੀਵੀ ’ਤੇ ਠੁਮਕੇ ਲਾਉਂਦੀ ਸੀ ਤੇ ਹੁਣ ਬੀਜੇਪੀ ’ਚ ਸ਼ਾਮਲ ਹੋਣ ਤੋਂ ਬਾਅਦ ਸਿਆਸੀ ਵਿਸ਼ਲੇਸ਼ਕ ਬਣ ਗਈ ਹੈ।

About Sting Operation

Leave a Reply

Your email address will not be published. Required fields are marked *

*

themekiller.com