ਸਿੰਗਾਪੁਰ ਦੇ ਰਾਸ਼ਟਰਪਤੀ ਨੇ ਸਿੱਖਾਂ ਦੀ ਤਾਰੀਫ਼ ਦੇ ਬੰਨ੍ਹੇ ਪੁਲ਼

1 sikhs
ਚੰਡੀਗੜ੍ਹ(Sting Operation) – ਸਿੰਗਾਪੁਰ ਦੇ ਰਾਸ਼ਟਰਪਤੀ ਹਲੀਮਾਹ ਯਾਕੋਬ ਨੇ ਸ਼ਹਿਰ ਦੇ ਸਭ ਤੋਂ ਪੁਰਾਣੇ, 100 ਸਾਲਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (SGSS) ਦੀ ਸ਼ਤਾਬਦੀ ਅਤੇ ਇੱਕ ਪੁਸਤਕ ਦੀ ਰਿਲੀਜ਼ ਮੌਕੇ ਕਿਹਾ ਕਿ ਇੱਕਜੁਟ ਸਮਾਜ ਦੀ ਉਸਾਰੀ ਲਈ ਸਿੱਖਾਂ ਨੇ ਵੱਡਾ ਯੋਗਦਾਨ ਪਾਇਆ ਹੈ। ਇਸ ਦੌਰਾਨ ਉਨ੍ਹਾਂ ਸਿੱਖ ਭਾਈਚਾਰੇ ਦੀਆਂ ਸਮਾਜਿਕ ਸੇਵਾਵਾਂ ’ਤੇ ਚਾਨਣਾ ਪਾਉਂਦਿਆਂ ਸਿੱਖਾਂ ਦੀ ਖ਼ੂਬ ਪ੍ਰਸ਼ੰਸਾ ਕੀਤੀ।
ਰਾਸ਼ਟਰਪਤੀ ਨੇ ਪੁਸਤਕ ‘ਦਾਸਤਾਨ-ਸ੍ਰੀ ਗੁਰੂ ਸਿੰਘ ਸਭਾ ਸਿੰਗਾਪੁਰ ਦੀ ਯਾਤਰਾ’ ਵਿੱਚ ਲਿਖਿਆ ਕਿ ਇੱਕ ਬਹੁ-ਸੰਸਕ੍ਰਿਤਿਕ ਤੇ ਬਹੁ-ਜਾਤੀ ਸਮਾਜ ਦੇ ਰੂਪ ਵਿੱਚ ਸਿੰਗਾਪੁਰ ਖ਼ੁਦ ’ਤੇ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਦੌਰਾਨ ਵੱਖ-ਵੱਖ ਭਾਈਚਾਰਿਆਂ ਨੇ ਸਿੰਗਾਪੁਰ ਦੇ ਸਾਮਜਿਕ ਝਾਂਚੇ ਨੂੰ ਮਜ਼ਬੂਤ ਕਰਨ ਲਈ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ।
ਸਿੰਗਾਪੁਰ ਦੇ ਕਰੀਬ 13 ਹਜ਼ਾਰ ਸਿੱਖਾਂ ਦੇ ਭਾਈਚਾਰੇ ਦੀਆਂ ਸਮਾਜਿਕ ਸੇਵਾਵਾਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਸਿੱਖ ਭਾਈਚਾਰਾ ਵੀ ਸਮਾਜ ਦੀਆਂ ਲੋੜਾਂ ਨੂੰ ਪੂਰਾ ਕਰਨ ਤੇ ਵਿਆਪਕ ਸਮਾਜ ਨੂੰ ਇੱਕਜੁਟ ਕਰਨ ਲਈ ਹਮੇਸ਼ਾ ਸਰਗਰਮ ਰਿਹਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਗੁਰਦੁਆਰਾ ਹਮੇਸ਼ਾ ਸਿੱਖ ਭਾਈਚਾਰੇ ਦਾ ਕੇਂਦਰ ਰਹੇਗਾ। ਪੂਜਾ ਕਰਨ ਦੇ ਸਥਾਨ ਤੋਂ ਇਲਾਵਾ ਇਹ ਹੋਰ ਭਾਈਚਾਰੇ ਦੇ ਲੋਕਾਂ ਲਈ ਵੀ ਇੱਕਜੁਟ ਹੋਣ ਦਾ ਸਥਾਨ ਹੈ। ਉਨ੍ਹਾਂ ਕਿਹਾ ਕਿ ਇੱਥੇ ਬਿਨ੍ਹਾਂ ਕਿਸੀ ਨਸਲ ਤੇ ਧਰਮ ਦੇ ਭੇਦਭਾਵ ਦੇ ਸਾਰੇ ਸਿੰਗਾਪੁਰੀਆਂ ਲਈ ਸਮਾਜਿਕ, ਧਾਰਮਿਕ ਤੇ ਹੋਰ ਚੈਰੀਟੇਬਲ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਗੁਰਦੁਆਰੇ ਵਿੱਚ ਚੱਲਦੇ ਲੰਗਰ ਦੀ ਪ੍ਰਸ਼ੰਸਾ ਵਿੱਚ ਵੀ ਦੋ ਸ਼ਬਦ ਕਹੇ।

About Sting Operation

Leave a Reply

Your email address will not be published. Required fields are marked *

*

themekiller.com