ਸੰਸਦ ਦੇ ਮਾਨਸੂਨ ਸੈਸ਼ਨ ਦਾ ਐਲਾਨ, ਇਨ੍ਹਾਂ ਬਿੱਲਾਂ ‘ਤੇ ਬਹਿਸ ਨਾਲ ਚੜ੍ਹੇਗਾ ਪਾਰਾ

16 parliament
ਨਵੀਂ ਦਿੱਲੀ(Sting Operation) – ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ ਸ਼ੁਰੂ ਹੋ ਕੇ 10 ਅਗਸਤ ਤਕ ਚੱਲੇਗਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿੱਚ ਹੋਈ CCPA ਦੀ ਬੈਠਕ ਵਿੱਚ 18 ਦਿਨ ਚੱਲਣ ਵਾਲੇ ਇਸ ਇਜਲਾਸ ਦੇ ਦਿਨਾਂ ‘ਤੇ ਮੁਹਰ ਲੱਗੀ।
ਇਸ ਇਜਲਾਸ ਵਿੱਚ ਪਿਛੜਾ ਵਰਗ ਕਮਿਸ਼ਨ (ਐਨਸੀਬੀਸੀ) ਨੂੰ ਸੰਵਿਧਾਨਕ ਦਰਜਾ ਦਿਵਾਉਣ ਵਾਲੇ ਕਾਨੂੰਨ, ਤਿੰਨ ਤਲਾਕ ਕਾਨੂੰਨ, ਤੀਜਾ ਲਿੰਗ ਬਿਲ ਪਾਸ ਕਰਵਾਉਣ ਲਈ ਸਰਕਾਰ ਆਪਣੀ ਕੋਸ਼ਿਸ਼ ਕਰੇਗੀ। ਐਨਸੀਬੀਸੀ ਤੇ ਤਿੰਨ ਤਲਾਕ ਬਿਲ ਨੂੰ ਸਰਦ ਰੁੱਤ ਦੇ ਇਜਲਾਸ ਦੌਰਾਨ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਵੱਖ-ਵੱਖ ਮੁੱਦਿਆਂ ‘ਤੇ ਵਿਰੋਧੀ ਦਲਾਂ ਦੀ ਅਸਿਹਮਤੀ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ ਹੈ।
ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਹੋ ਚੁੱਕੇ ਹਨ ਤੇ ਉਨ੍ਹਾਂ ‘ਤੇ ਚੋਣ ਵਾਅਦੇ ਪੂਰੇ ਕਰਨ ਦਾ ਬਹੁਤ ਦਬਾਅ ਹੈ। ਅਜਿਹੇ ਵਿੱਚ ਸਰਕਾਰ ਦੀ ਕੋਸ਼ਿਸ਼ ਹੋਵੇਗੀ ਕਿ ਵਿਰੋਧੀ ਦਲਾਂ ਨੂੰ ਅਹਿਮ ਮੁੱਦਿਆਂ ‘ਤੇ ਮਨਾ ਕੇ ਬਿਲਾਂ ਨੂੰ ਪ੍ਰਵਾਨਗੀ ਦਿਵਾਏ। ਉੱਥੇ ਹੀ ਵਿਰੋਧੀ ਧਿਰਾਂ ਪੈਟ੍ਰੌਲ-ਡੀਜ਼ਲ ਦੀਆਂ ਵਧੀਆਂ ਕੀਮਤਾਂ, ਕਸ਼ਮੀਰ, ਵਿਦੇਸ਼ ਨੀਤੀ ਵਰਗੇ ਮਾਮਲਿਆਂ ‘ਤੇ ਸਰਕਾਰ ਨੂੰ ਘੇਰ ਸਕਦੀ ਹੈ। ਅਜਿਹੇ ਵਿੱਚ ਟਕਰਾਅ ਵਧਣ ਦੀ ਉਮੀਦ ਹੈ।

About Sting Operation

Leave a Reply

Your email address will not be published. Required fields are marked *

*

themekiller.com