20 ਸਾਲ ਬਾਅਦ ਆਈਫਾ ਸਟੇਜ਼ ‘ਤੇ ਉੱਤਰੀ ਰੇਖਾ, ‘ਸਲਾਮ-ਏ-ਇਸ਼ਕ…’ ਨਾਲ ਜਿੱਤਿਆ ਸਾਰਿਆਂ ਦਾ ਦਿਲ

25 rekha
ਮੁੰਬਈ (Sting Operation) – ਬੀਤੇ ਦਿਨ ਐਤਵਾਰ ਨੂੰ ਬੈਂਕਾਕ ਵਿਚ ਹੋਏ IIFA ਐਵਾਰਡਜ਼ ਸੈਰੇਮਨੀ ‘ਚ ਸਭ ਤੋਂ ਖਾਸ ਪਲ ਉਹ ਰਿਹਾ ਜਦੋਂ ਬਾਲੀਵੁੱਡ ਦੀ ਐਵਰਗਰੀਨ ਅਭਿਨੇਤਰੀ ਰੇਖਾ ਨੇ 20 ਸਾਲ ਬਾਅਦ ਰੰਗ-ਮੰਚ ‘ਤੇ ਆਪਣੀ ਜਾਦੂਈ ਪੇਸ਼ਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਉਨ੍ਹਾਂ ਨੇ ਹਿੱਟ ਗੀਤਾਂ ‘ਸਲਾਮ-ਏ-ਇਸ਼ਕ ਮੇਰੀ ਜਾਂ ਜਰਾ ਕਬੂਲ ਕਰ ਲੋ’ ਅਤੇ ‘ਥਾਰੇ ਰਹੀਓ ਓ ਬਾਂਕੇ ਯਾਰ’, ‘ਪਿਆਰ ਕੀਆ ਤੋ ਡਰਨਾ ਕੀਆ’ ‘ਤੇ ਪਰਫਾਰਮ ਕੀਤਾ।
ਰੇਖਾ ਨੂੰ ਸਟੇਜ਼ ‘ਤੇ ਪਰਫਾਰਮ ਕਰਦੇ ਦੇਖਣਾ ਕਿਸੇ ਟਰੀਟ ਤੋਂ ਘੱਟ ਨਹੀਂ ਸੀ। ਉਨ੍ਹਾਂ ਦੇ ਕ੍ਰਿਸ਼ਮਈ ਡਾਂਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਸਿਤਾਰਿਆਂ ਨਾਲ ਸੱਜਿਆ ਥੀਏਟਰ ਤਾਲੀਆਂ ਦੀ ਆਵਾਜ਼ ਨਾਲ ਗੂੰਜਣ ਲੱਗਾ। ਟ੍ਰੈਡੀਸ਼ਨਲ ਲੁੱਕ ਵਿਚ ਨਜ਼ਰ ਆਈ ਰੇਖਾ ਦਾ ਇਸ ਖਾਸ ਪਰਫਾਰਮੈਂਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ।
ਰੇਖਾ ਨੇ ਲਾਈਟ ਪਿੰਕ ਕਲਰ ਦਾ ਅਨਾਰਕਲੀ ਸੂਟ ਪਾਇਆ ਸੀ। ਸਿਰ ਤੋਂ ਪੈਰ ਤੱਕ ਰੇਖਾ ਸਜੀ ਹੋਈ ਰੇਖਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਅੱਜ ਵੀ ਬਾਲੀਵੁੱਡ ਸਿਤਾਰਿਆਂ ਅਤੇ ਫੈਨਜ਼ ਵਿਚਕਾਰ ਰੇਖਾ ਨੂੰ ਲੈ ਕੇ ਕਮਾਲ ਦਾ ਕਰੇਜ਼ ਦੇਖਣ ਨੂੰ ਮਿਲਦਾ ਹੈ।
ਕਹਿਣਾ ਗਲਤ ਨਹੀਂ ਹੋਵੇਗਾ ਕਿ ਆਈਫਾ ਐਵਾਰਡ 2018 ਦੀ ਸਭ ਤੋਂ ਖਾਸ ਰੌਣਕ ਰੇਖਾ ਹੀ ਰਹੀ। ਉਨ੍ਹਾਂ ਦੇ ਸ਼ਾਨਦਾਰ ਡਾਂਸ ਨੇ ਬਾਲੀਵੁੱਡ ਸਿਤਾਰਿਆਂ ਅਤੇ ਫੈਨਜ਼ ਦੇ ਦਿਲਾਂ ‘ਚ ਪੁਰਾਣੇ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ।

About Sting Operation

Leave a Reply

Your email address will not be published. Required fields are marked *

*

themekiller.com