ਅੰਬਾਨੀ ਦੀ ਪਾਰਟੀ ‘ਚ ਡਰੈੱਸ ਨੇ ਕੀਤਾ ਪਰਿਣੀਤੀ ਨੂੰ ਪ੍ਰੇਸ਼ਾਨ, ਸਿਧਾਰਥ ਨੇ ਇੰਝ ਕੀਤੀ ਮਦਦ

5 sid
ਮੁੰਬਈ (Sting Operation) – ਸ਼ਨੀਵਾਰ ਨੂੰ ਆਕਾਸ਼ ਅੰਬਾਨੀ ਤੇ ਸ਼ਲੋਕਾ ਮਹਿਤਾ ਦੀ ਮੰਗਣੀ ਦੀ ਪਾਰਟੀ ਸੀ। ਇਸ ਦੌਰਾਨ ਬਾਲੀਵੁੱਡ ਸਿਤਾਰਿਆਂ ਦਾ ਜਲਵਾ ਦੇਖਣ ਨੂੰ ਮਿਲਿਆ। ਹਾਲਾਂਕਿ ਇਸ ਪਾਰਟੀ ਦੌਰਾਨ ਸਿਧਾਰਥ ਮਲਹੋਤਰਾ ਤੇ ਪਰਿਣੀਤੀ ਚੋਪੜਾ ਵਿਚਾਲੇ ਕਿਊਟ ਫਰੈਂਡਸ ਵਾਲੀ ਬਾਂਡਿੰਗ ਦੇਖਣ ਨੂੰ ਮਿਲੀ।
ਅਸਲ ‘ਚ ਸੋਸ਼ਲ ਮੀਡੀਆ ‘ਤੇ ਦੋਵਾਂ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ‘ਚ ਸਿਧਾਰਥ ਮਲਹੋਤਰਾ ਪਰਿਣੀਤੀ ਚੋਪੜਾ ਦੀ ਡਰੈੱਸ ਨੂੰ ਠੀਕ ਕਰਨ ‘ਚ ਉਸ ਦੀ ਮਦਦ ਕਰ ਰਹੇ ਹਨ।
ਦੱਸਣਯੋਗ ਹੈ ਕਿ ਦੋਵੇਂ ਫਿਲਮ ‘ਹਸੀ ਤੋਂ ਫਸੀ’ ‘ਚ ਇਕੱਠੇ ਕੰਮ ਕਰ ਚੁੱਕੇ ਹਨ। ਉਂਝ ਇਸ ਦੌਰਾਨ ਪਰਿਣੀਤੀ ਕਾਫੀ ਖੂਬਸੂਰਤ ਲੱਗ ਰਹੀ ਸੀ, ਉਥੇ ਸਿਧਾਰਥ ਮਲਹੋਤਰਾ ਵੀ ਕਾਫੀ ਡੈਸ਼ਿੰਗ ਲੱਗ ਰਹੇ ਸਨ। ਦੋਵਾਂ ਨਾਲ ਸਿਧਾਰਥ ਰਾਏ ਕਪੂਰ ਵੀ ਨਜ਼ਰ ਆਏ।
ਇਸ ਮੌਕੇ ਆਕਾਸ਼ ਅੰਬਾਨੀ ਜੋਧਪੁਰੀ ਸੂਟ ‘ਚ ਨਜ਼ਰ ਆਏ ਤਾਂ ਸ਼ਲੋਕਾ ਲਹਿੰਗੇ ‘ਚ ਦਿਖੀ। ਸ਼ਲੋਕਾ ਦੀ ਡਾਇਮੰਡ ਜਿਊਲਰੀ ਕਾਫੀ ਸ਼ਾਨਦਾਰ ਲੱਗ ਰਹੀ ਸੀ।​​​​​​​

About Sting Operation

Leave a Reply

Your email address will not be published. Required fields are marked *

*

themekiller.com