ਕਾਰ ਅੱਗੇ ਆਏ ਢੱਠੇ ਨੇ ਮਾਰੇ ਪੰਜ ਕਾਰ ਸਵਾਰ

27 Accident
ਫ਼ਤਿਹਾਬਾਦ(Sting Operation) – ਜ਼ਿਲ੍ਹੇ ਦੇ ਟੋਹਾਣਾ ਸ਼ਹਿਰ ਵਿੱਚ ਵੱਡਾ ਸੜਕ ਹਾਦਸਾ ਹੋਇਆ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਹਾਦਸਾ ਕਾਰ ਅੱਗੇ ਪਸ਼ੂ ਆਉਣ ਕਾਰਨ ਵਾਪਰਿਆ ਜਿਸ ਵਿੱਚ ਦੋ ਲੋਕ ਗੰਭੀਰ ਜ਼ਖ਼ਮੀ ਵੀ ਹੋਏ ਹਨ। ਹਾਦਸੇ ਵਿੱਚ ਢੱਠੇ ਦੀ ਵੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਮੁਤਾਬਕ ਵਰਨਾ ਕਾਰ ਵਿੱਚ ਸਵਾਰ ਸੱਤ ਲੋਕ ਟੋਹਾਣਾ ਤੋਂ ਆਪਣੇ ਪਿੰਡ ਜਮਾਲਪੁਰ ਜਾ ਰਹੇ ਸੀ। ਜਮਾਲਪੁਰ ਰੋਡ ‘ਤੇ ਸ਼ਗੁਨ ਪੈਲੇਸ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਸਾਹਮਣੇ ਇੱਕ ਢੱਠਾ ਆ ਗਿਆ। ਕਾਰ ਇਸ ਆਵਾਰਾ ਪਸ਼ੂ ਨਾਲ ਟਕਰਾ ਗਈ ਤੇ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।
ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਸ਼ਨਾਖ਼ਤ ਜਤਿਨ (20), ਕਾਣਾ (21), ਸੰਦੀਪ (21), ਵਿੱਕੀ (21) ਰਵੀ (22) ਵਜੋਂ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਿਲੋਮੀਟਰ ਤਕ ਲੋਕਾਂ ਨੂੰ ਇਸ ਦਾ ਖੜਾਕ ਸੁਣਿਆ। ਆਲ਼ੇ-ਦੁਆਲ਼ੇ ਦੇ ਪਿੰਡਾਂ ਦੇ ਲੋਕਾਂ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਪਰ ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ। ਹਾਦਸੇ ਵਿੱਚ ਜ਼ਖ਼ਮੀ ਦੋ ਵਿਅਕਤੀਆਂ ਨੂੰ ਅਗਰੋਹਾ ਦੇ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ ਹੈ।

About Sting Operation

Leave a Reply

Your email address will not be published. Required fields are marked *

*

themekiller.com