ਘਰ ’ਚੋਂ ਮਿਲੀਆਂ 11 ਲਾਸ਼ਾਂ

26 lashaan
ਨਵੀਂ ਦਿੱਲੀ(Sting Operation) – ਦਿੱਲੀ ਦੇ ਬੁਰਾੜੀ ਇਲਾਕੇ ਵਿੱਚ ਇੱਕ ਹੀ ਪਰਿਵਾਰ ਦੇ ਘਰੋਂ 11 ਲਾਸ਼ਾਂ ਮਿਲੀਆਂ, ਜਿਸ ਦੇ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕਾਂ ਵਿੱਚ 7 ਮਹਿਲਾਵਾਂ ਤੇ 4 ਪੁਰਸ਼ ਸ਼ਾਮਲ ਹਨ। ਸੂਤਰਾਂ ਮੁਤਾਬਕ 10 ਲਾਸ਼ਾਂ ਘਰ ਦੇ ਅੰਦਰ ਜਾਲ ਵਿੱਚ ਟੰਗੀਆਂ ਸੀ ਤੇ ਇੱਕ ਲਾਸ਼ ਕਮਰੇ ਵਿੱਚ ਲਟਕ ਰਹੀ ਸੀ। ਕੁਝ ਮ੍ਰਿਤਕਾਂ ਦੀਆਂ ਅੱਖਾਂ ’ਤੇ ਪੱਟੀ ਬੰਨ੍ਹੀ ਹੋਈ ਸੀ। ਸਾਰੇ ਮ੍ਰਿਤਕ ਇੱਕੋ ਪਰਿਵਾਰ ਦੇ ਮੈਂਬਰ ਸਨ।
ਪੁਲਿਸ ਮੁਤਾਬਕ ਇਹ ਸਮੂਹਕ ਖ਼ੁਦਕੁਸ਼ੀ ਦੀ ਮਾਮਲਾ ਹੋ ਸਕਦਾ ਹੈ ਪਰ ਅਜੇ ਇਸ ਸਬੰਧੀ ਕੁਝ ਸਪਸ਼ਟ ਨਹੀਂ ਹੈ। ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਪਰਿਵਾਰ ਭਾਟੀਆ ਪਰਿਵਾਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਦੁੱਧ ਤੇ ਫਰਨੀਚਰ ਦਾ ਕੋਰਾਬਾਰ ਕਰਦਾ ਸੀ। ਮ੍ਰਿਤਕਾਂ ਵਿੱਚੋਂ ਦੋ ਦੀ ਪਛਾਣ ਪ੍ਰਤਿਭਾ ਤੇ ਪ੍ਰਭਜੋਤ ਵਜੋਂ ਹੋਈ ਹੈ।
ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਸਵੇਰੇ ਸਾਢੇ ਸੱਡ ਵਜੇ ਮਿਲੀ। ਮੌਕੇ ’ਤੇ ਪੁੱਜੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਰ ਦੇ ਨੇੜਲੇ ਲੋਕਾਂ ਤੋਂ ਪੁੱਛਗਿੱਛ ਜਾਰੀ ਹੈ। ਘਟਨਾ ਵਾਲ ਥਾਂ ਤੋਂ ਕੋਈ ਖ਼ੁਦਕੁਸ਼ਈ ਨੋਟ ਨਹੀਂ ਮਿਲਿਆ। ਪੁਲਿਸ ਨੇ ਘਰ ਦੇ ਆਸਪਾਸ ਘੇਰਾਬੰਦੀ ਕਰ ਦਿੱਤੀ ਹੈ।
ਦਿੱਲੀ ਦੇ ਜੁਆਇੰਟ ਸੀਪੀ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲ਼ੇ ਇਸ ਕੇਸ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ।

About Sting Operation

Leave a Reply

Your email address will not be published. Required fields are marked *

*

themekiller.com