ਛੇਤੀ ਵਿਆਹ ਕਰਵਾ ਸਕਦੇ ਨੇ ਰਣਬੀਰ, ਪਿਤਾ ਰਿਸ਼ੀ ਕਪੂਰ ਨੇ ਟਵੀਟ ਕਰਕੇ ਆਖੀ ਇਹ ਗੱਲ

7 ranbir
ਮੁੰਬਈ (Sting Operation) – ਅਭਿਨੇਤਾ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ ‘ਸੰਜੂ’ ਦੀ ਸਫਲਤਾ ਨੂੰ ਲੈ ਕੇ ਸੱਤਵੇਂ ਆਸਮਾਨ ‘ਤੇ ਹਨ ਪਰ ਉਨ੍ਹਾਂ ਦੇ ਪਿਤਾ ਰਿਸ਼ੀ ਕਪੂਰ ਤਾਂ ਕਿਸੇ ਹੋਰ ਚਿੰਤਾ ‘ਚ ਡੁੱਬੇ ਹੋਏ ਹਨ। ਰਿਸ਼ੀ ਕਪੂਰ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੇਟਾ ਜਲਦ ਤੋਂ ਜਲਦ ਵਿਆਹ ਦੇ ਬੰਧਨ ‘ਚ ਬੱਝ ਜਾਵੇ। ਰਿਸ਼ੀ ਕਪੂਰ ਨੇ ਕਿਹਾ ਕਿ ਹੁਣ ਸਮਾਂ ਆ ਚੁੱਕਾ ਹੈ ਕਿ ਉਨ੍ਹਾਂ ਦੇ ਬੇਟੇ ਰਣਬੀਰ ਤੇ ਉਨ੍ਹਾਂ ਦੇ ਨਜ਼ਦੀਕੀ ਦੋਸਤ ਅਯਾਨ ਮੁਖਰਜੀ ਵਿਆਹ ਦੇ ਬੰਧਨ ‘ਚ ਬੱਝਣ ਬਾਰੇ ਸੋਚਣ।
ਰਿਸ਼ੀ ਨੇ ਟਵੀਟ ਕਰਕੇ ਕਿਹਾ, ‘ਚੰਗੇ ਦੋਸਤੋਂ, ਕਿਵੇਂ ਰਹੇਗਾ ਕਿ ਤੁਸੀਂ ਦੋਵੇਂ ਹੁਣ ਵਿਆਹ ਕਰਵਾ ਲਓ? ਹੁਣ ਸਮਾਂ ਆ ਗਿਆ ਹੈ।’ ਰਣਬੀਰ ਅਜੇ ਆਲੀਆ ਭੱਟ ਨੂੰ ਡੇਟ ਕਰ ਰਹੇ ਹਨ। ਇਸ ਤੋਂ ਪਹਿਲਾਂ ਕੈਟਰੀਨਾ ਕੈਫ ਤੇ ਦੀਪਿਕਾ ਪਾਦੁਕੋਣ ਨਾਲ ਵੀ ਰਣਬੀਰ ਰਿਲੇਸ਼ਨ ‘ਚ ਰਹਿ ਚੁੱਕੇ ਹਨ। ਉਥੇ ਖੁਦ ਰਣਬੀਰ ਕਪੂਰ ਨੇ ਵੀ ਹਾਲ ਹੀ ‘ਚ ਇਹ ਬਿਆਨ ਦਿੱਤਾ ਕਿ ਉਹ ਬਹੁਤ ਜਲਦ ਵਿਆਹ ਕਰ ਸਕਦੇ ਹਨ। ਰਣਬੀਰ ਦੇ ਬਿਆਨ ਤੇ ਰਿਸ਼ੀ ਦੇ ਟਵੀਟ ਤੋਂ ਤਾਂ ਲੱਗਦਾ ਹੈ ਕਿ ਹੁਣ ਛੇਤੀ ਹੀ ਬਾਲੀਵੁੱਡ ‘ਚ ਸ਼ਹਿਨਾਈਆਂ ਵੱਜਣ ਵਾਲੀਆਂ ਹਨ।
‘ਵੇਕ ਅੱਪ ਸਿਡ’ ਤੇ ‘ਯੇ ਜਵਾਨੀ ਹੈ ਦੀਵਾਨੀ’ ‘ਚ ਇਕੱਠੇ ਕੰਮ ਕਰ ਚੁੱਕੇ ਰਣਬੀਰ ਤੇ ਅਯਾਨ ਅਗਾਮੀ ਫਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਇਸ ਫਿਲਮ ਦਾ ਨਿਰਮਾਣ ਧਰਮਾ ਪ੍ਰੋਡਕਸ਼ਨ ਕਰ ਰਿਹਾ ਹੈ, ਜਿਸ ‘ਚ ਰਣਬੀਰ, ਆਲੀਆ ਤੇ ਅਮਿਤਾਭ ਬੱਚਨ ਮੁੱਖ ਭੂਮਿਕਾ ‘ਚ ਹਨ।

About Sting Operation

Leave a Reply

Your email address will not be published. Required fields are marked *

*

themekiller.com