ਜਾਖੜ ਦਾ ਹੈਰਾਨੀਜਨਕ ਬਿਆਨ, “ਨਸ਼ੇ ਦੀ ਤੋਟ ਨਾਲ ਮਰ ਰਹੇ ਨੌਜਵਾਨ”

38 sunil-jakhar
ਲੁਧਿਆਣਾ(Sting Operation) – ਨਸ਼ੇ ਦੀ ਵਰਤੋਂ ਨਾਲ ਪੰਜਾਬ ਵਿੱਚ ਆਏ ਦਿਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ‘ਤੇ ਵਿਰੋਧੀ ਧਿਰ ਦੇ ਹਮਲਿਆਂ ਦਰਮਿਆਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕੈਪਟਨ ਦੇ ਪੱਖ ਵਿੱਚ ਨਿੱਤਰੇ। ਜਾਖੜ ਨੇ ਨੌਜਵਾਨਾਂ ਦੀ ਮੌਤ ਪਿੱਛੇ ਕਾਰਨ ਦੱਸਦਿਆਂ ਕਿਹਾ ਕਿ ਨਸ਼ੇ ਦੀ ਸਪਲਾਈ ਬੰਦ ਹੋਣ ਕਾਰਨ ਆਪਣੀ ਤੋਟ ਪੂਰੀ ਕਰਨ ਲਈ ਨੌਜਵਾਨ ਗ਼ਲਤ ਦਵਾਈਆਂ ਦੀ ਵਰਤੋਂ ਕਰ ਰਹੇ ਹਨ।
ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣ ਵੇਲੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸੂਬੇ ਚੋਂ ਚਾਰ ਹਫਤਿਆਂ ਵਿੱਚ ਨਸ਼ਾ ਖ਼ਤਮ ਕਰਨ ਦੀ ਆਪਣੀ ਸਹੁੰ ਨੂੰ ਪੂਰਨ ਤੌਰ ‘ਤੇ ਨਿਭਾਇਆ ਹੈ।
ਅੱਜ ਲੁਧਿਆਣਾ ‘ਚ ਜੀਐਸਟੀ ਦੇ ਇੱਕ ਸਾਲ ਪੂਰਾ ਹੋਣ ਦੇ ਸੰਬੰਧੀ ਸਰਕਟ ਹਾਊਸ ਵਿੱਚ ਵਪਾਰੀਆਂ ਤੇ ਉੱਦਮੀਆਂ ਦੇ ਨਾਲ ਇੱਕ ਮੀਟਿੰਗ ਨੂੰ ਸੰਬੋਧਿਤ ਕਰਨ ਉਪਰੰਤ ਪੱਤਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਦੇ ਸ਼ਾਸਨ ਕਾਲ ਦੌਰਾਨ ਨਸ਼ੇ ਦੀ ਸਪਲਾਈ ਆਮ ਸੀ ਜਿਸ ਕਰਕੇ ਨੌਜਵਾਨਾਂ ਨੂੰ ਖੁੱਲ੍ਹੇਆਮ ਨਸ਼ਾ-ਪੱਤਾ ਮਿਲਦਾ ਰਿਹਾ। ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਂਦਿਆਂ ਹੀ ਨਸ਼ੇ ਦੀ ਸਪਲਾਈ ‘ਤੇ ਰੋਕ ਲਾ ਦਿੱਤੀ। ਸੁਨੀਲ ਜਾਖੜ ਨੇ ਕਿਹਾ ਕਿ ਨਸ਼ੇ ਦੀ ਸਪਲਾਈ ਬੰਦ ਹੋਣ ਕਾਰਨ ਨੌਜਵਾਨ ਹੁਣ ਗਲਤ ਕਿਸਮ ਦੀਆਂ ਦਵਾਈਆਂ ਦਾ ਸੇਵਨ ਕਰ ਰਹੇ ਹਨ ਜਿਸ ਕਾਰਨ ਉਹ ਮੌਤ ਦਾ ਸ਼ਿਕਾਰ ਹੋ ਰਹੇ ਹਨ।
ਜਾਖੜ ਨੇ ਕਿਹਾ ਕਿ ਸਰਕਾਰ ਇਸ ਨੂੰ ਲੈਕੇ ਚਿੰਤਤ ਹੈ ਤੇ ਇਨ੍ਹਾਂ ਦਵਾਈਆਂ ਤੇ ਵੀ ਰੋਕ ਲਾਉਣ ਲਈ ਸਖਤ ਕਦਮ ਚੁੱਕੇਗੀ। ਔਰਤਾਂ ਦੇ ਵੀ ਨਸ਼ੇ ਦੀ ਲਪੇਟ ਚ ਆਉਣ ਬਾਰੇ ਪੁੱਛੇ ਜਾਣ ਤੇ ਜਾਖੜ ਨੇ ਇਸ ਪਿੱਛੇ ਵੀ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿ ਇਨ੍ਹਾਂ ਦੇ ਰਾਜ ਦੌਰਾਨ ਨੇਤਾਵਾਂ ਤੇ ਅਧਿਕਾਰੀਆਂ ਦੁਆਰਾ ਸੋਸ਼ਣ ਦਾ ਸਿਕਾਰ ਹੋਈਆਂ ਔਰਤਾਂ ਹੁਣ ਸਾਹਮਣੇ ਆ ਕੇ ਬੋਲ ਰਹੀਆਂ ਹਨ ਤੇ ਕੈਪਟਨ ਸਰਕਾਰ ਅਜਿਹੇ ਕਿਸੇ ਵੀ ਨੇਤਾ ਤੇ ਅਧਿਕਾਰੀ ਨੂੰ ਬਖਸ਼ੇਗੀ ਨਹੀਂ।
ਜੀਐਸਟੀ ਦਾ ਇੱਕ ਸਾਲ ਪੂਰਾ ਹੋਣ ਤੇ ਟਿੱਪਣੀ ਕਰਦਿਆਂ ਜਾਖੜ ਨੇ ਕਿਹਾ ਕਿ ਅੱਜ ਜੀਐਸਟੀ ਦੇ ਇੱਕ ਸਾਲ ਪੂਰਾ ਹੋਣ ਤੇ ਵਪਾਰੀ-ਉੱਦਮੀ ਵਰਗ ਇਸਨੂੰ ਜੀਐਸਟੀ ਦੀ ਬਰਸੀ ਦੇ ਤੌਰ ‘ਤੇ ਮਨਾ ਰਿਹਾ ਐ । ਉਨ੍ਹਾਂ ਕਿਹਾ ਕਿ ਵਪਾਰੀਆਂ ਦੀ ਹਿਤੈਸ਼ੀ ਕਹਾਉਂਦੀ ਜਾਂਦੀ ਭਾਰਤੀ ਜਨਤਾ ਪਾਰਟੀ ਨੇ ਵਪਾਰੀਆਂ ਤੇ ਉੱਦਮੀਆਂ, ਕਿਸਾਨਾਂ ਸਣੇ ਹਰ ਵਰਗ ਭਾਰੀ ਬੋਝ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਵੇਲੇ ਰਾਹੁਲ ਗਾਂਧੀ ਨੇ ਜੀਐਸਟੀ ਦੇ ਸਮਰਥਨ ਵਿੱਚ ਵੱਧ ਤੋਂ ਵੱਧ 18 ਫ਼ੀਸਦੀ ਟੈਕਸ ਤੇ ਤਿੰਨ ਸਲੈਬ ਦੀ ਗੱਲ ਕਹੀ ਸੀ ਜਿਸਨੂੰ ਅੱਜ ਜਾਣੇ ਮਾਣੇ ਅਰਥ ਸ਼ਾਸਤਰੀ ਸੁਬਰਾਮਨੀਅਮ ਵੀ ਸਮਰਥਨ ਦੇ ਰਹੇ ਹਨ।
ਇਸ ਮੌਕੇ ਜਾਖੜ ਨੇ ਕਿਹਾ ਕਿ ਅੱਜ ਵਪਾਰੀ ਵਰਗ ‘ਚ ਹਾਹਾਕਾਰ ਵਾਲੀ ਨੌਬਤ ਹੈ ਤੇ ਇਸ ਦਾ ਖਾਮਿਆਜਾ ਮੋਦੀ ਸਰਕਾਰ ਨੂੰ 2019 ‘ਚ ਭੁਗਤਨਾ ਪਵੇਗਾ। ਪੰਜਾਬ ਵਿੱਚ ਵਾਅਦੇ ਦੇ ਬਾਵਜੂਦ ਇੰਡਸਟਰੀ ਨੂੰ ਪੰਜ ਰੁਪਏ ਬਿਜਲੀ ਨਾ ਮਿਲਣ ਬਾਰੇ ਪੱਛੇ ਜਾਣ ਤੇ ਜਾਖੜ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਤੇ ਦੋਸ਼ ਮੜਦਿਆਂ ਕਿਹਾ ਕਿ ਪਿਛਲੀ ਸਰਕਾਰ 28 ਲੱਖ ਕਰੋੜ ਰੁਪਏ ਦਾ ਕਰਜ਼ ਛੱਡ ਕੇ ਗਈ ਹੈ ਜਿਸ ਕਾਰਨ ਸਰਕਾਰ ਦੀ ਵਿੱਤੀ ਹਾਲਤ ਠੀਕ ਨਹੀਂ ਹੈ ਫਿਰ ਵੀ ਇਸ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।

About Sting Operation

Leave a Reply

Your email address will not be published. Required fields are marked *

*

themekiller.com