ਟੱਲੀ ਪੁਲਿਸ ਮੁਲਾਜ਼ਮ ਨੇ ਉਤਾਰੀ ਸਿੱਖ ਨੌਜਵਾਨ ਦੀ ਪੱਗ

36 pagg
ਫ਼ਰੀਦਕੋਟ(Sting Operation) – ਕੋਟਕਪੁਰਾ ਦੇ ਤਿੰਨਕੋਣੀ ਚੌਕ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ 2 ਜੁਲਾਈ ਨੂੰ ਹੋਣ ਵਾਲੇ ਨਸ਼ਿਆਂ ਵਿਰੁੱਧ ਰੋਸ ਮਾਰਚ ਦੇ ਬੈਨਰਾਂ ਸਬੰਧੀ ਇੱਕ ਮੁਲਾਜ਼ਮ ਨੇ ਸਿੱਖ ਨੌਜਵਾਨ ਦੀ ਕੁੱਟਮਾਰ ਕਰਿਦਆਂ ਉਸ ਦੀ ਪੱਗ ਉਤਾਰ ਦਿੱਤੀ। ਇਸ ਤੋਂ ਬਾਅਦ ਕਈ ਸ਼ਹਿਰਾਂ ਵਿੱਚ ਪੁਲਿਸ ਵਿਰੁੱਧ ਧਰਨੇ ਸ਼ੁਰੂ ਹੋ ਗਏ ਤੇ ਪੁਲਿਸ ਨੂੰ ਮਜਬੂਰਨ ਆਪਣੇ ਮੁਲਾਜ਼ਮ ਵਿਰੁੱਧ ਮਾਮਲਾ ਦਰਜ ਕਰਨਾ ਪਿਆ।
ਦਰਅਸਲ, ਪਿਛਲੇ 30 ਦਿਨਾਂ ਤੋਂ ਬੇਅਦਬੀ ਕਾਂਡ ਸਬੰਧੀ ਸਿੱਖ ਜਥੇਬੰਦੀਆਂ ਬਰਗਾੜੀ ਵਿੱਚ ਸ਼ਾਂਤਮਈ ਧਰਨਾ ਦੇ ਰਹੀਆਂ ਹਨ। ਨੌਜਵਾਨ ਲਵਪ੍ਰੀਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਸ਼ਹਿਰ ਦੇ ਚੌਕ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ 2 ਜੁਲਾਈ ਨੂੰ ਹੋਣ ਵਾਲੇ ਨਸ਼ਿਆਂ ਦੇ ਰੋਸ ਮਾਰਚ ਵਾਲੇ ਬੈਨਰਾਂ ਪ੍ਰਤੀ ਰੋਸ ਕਰਦਿਆਂ ਪੁਲਿਸ ਮੁਲਾਜ਼ਮ ਨੂੰ ਸ਼ਿਕਾਇਤ ਕੀਤੀ ਸੀ। ਉਸ ਦੀ ਸ਼ਿਕਾਇਤ ਮੁਤਾਬਕ ਜਦੋਂ ਉਹ ਬਰਗਾੜੀ ਦੀ ਬੱਸ ਫੜਨ ਲੱਗਾ ਤਾਂ ਅਚਾਨਕ ਨਸ਼ੇ ਦੀ ਹਾਲਤ ਵਿੱਚ ਟੱਲੀ ਪੁਲਿਸ ਮੁਲਾਜ਼ਮ ਨੇ ਉਸ ਨੂੰ ਬੱਸ ’ਚੋਂ ਉਤਾਰ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਪੱਗ ਲਾਹ ਕੇ ਗੰਦੇ ਪਾਣੀ ਵਿੱਚ ਸੁੱਟ ਦਿੱਤੀ।
ਸਿੱਖ ਨੌਜਵਾਨ ਦੀ ਪੱਗ ਲਾਹੁਣ ਦੇ ਰੋਸ ਵਜੋਂ ਸਿੱਖ ਜਥੇਬੰਦੀਆਂ ਨੇ ਬੀਤੇ ਦਿਨ ਬੈਨਰਾਂ ’ਤੇ ਬੈਨ ਲਾਉਣ, ਪੁਲਿਸ ਮੁਲਾਜ਼ਮ ਤੇ ਬੇਅਦਬੀ ਦੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕਰਦਿਆਂ ਕੋਟਕਪੁਰਾ, ਮੋਗਾ, ਬਠਿੰਡਾ ਤੇ ਤਿੰਨਕੋਣੀ ਚੌਕ ਵਿੱਚ ਧਰਨੇ ਦਿੱਤੇ। ਮੌਕੇ ’ਤੇ ਪੁਲਿਸ ਨੇ ਨੌਜਵਾਨ ਦੀ ਪੱਗ ਉਤਾਰਨ ਵਾਲੇ ਮੁਲਾਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਐਫਆਈਆਰ ਦੀ ਕਾਪੀ ਉਨ੍ਹਾਂ ਨੂੰ ਸੌਂਪੀ ਤੇ ਮਾਹੌਲ਼ ਸ਼ਾਂਤ ਕਰਾਇਆ। ਸਿੱਖ ਜਦਥੇਬੰਦੀਆਂ ਨੇ ਦੇਰ ਰਾਤ ਤਕ ਧਰਨਾ ਦਿੱਤਾ ਸੀ।

About Sting Operation

Leave a Reply

Your email address will not be published. Required fields are marked *

*

themekiller.com