ਨਗਰ ਕੀਰਤਨ ਲਈ ਘਰੋਂ ਨਿੱਕਲੇ ਨੌਜਵਾਨ ਦੀ ਨਸ਼ੇ ਦੀ ਓਵਡੋਜ਼ ਨਾਲ ਮਿਲੀ ਲਾਸ਼

41 drugs
ਅੰਮ੍ਰਿਤਸਰ(Pargat Singh Sadiora)– ਪੰਜਾਬ ਵਿੱਚ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਨਸ਼ੇ ਦੀ ਓਵਰਡੋਜ਼ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ। ਰਮਦਾਸ ਦੇ ਪਿੰਡ ਮੰਦਰਾਵਾਲਾ ਦੇ ਨਜ਼ਦੀਕ ਗੁਰਦਵਾਰਾ ਬਾਬਾ ਬੁੱਢਾ ਸਾਹਿਬ ਨੇੜਲੇ ਪਿੰਡ ਦੇ 25 ਸਾਲਾ ਨੌਜਵਾਨ ਕੁਲਵਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ।
ਮ੍ਰਿਤਕ ਕੁਲਵਿੰਦਰ ਸਿੰਘ ਦੀ ਮਾਂ ਨੇ ਦੱਸਿਆ ਕਿ ਉਸ ਦੀ ਪੁੱਤਰ ਭੇਡਾਂ ਚਾਰਦਾ ਸੀ ਤੇ ਉਹ ਦੋਵੇਂ ਰਮਦਾਸ ਤੋਂ ਨਿਕਲਣ ਵਾਲੇ ਨਗਰ ਕੀਰਤਨ ਵਿੱਚ ਆਪਣੇ ਨਵੇਂ ਮੋਟਰਸਾਈਕਲ ’ਤੇ ਨਿੱਕਲੇ ਸੀ। ਆਪਣੀ ਮਾਂ ਨੂੰ ਨਗਰ ਕੀਰਤਨ ਤਕ ਛੱਡ ਕੇ ਉਹ ਆਪਣੇ ਦੋਸਤਾਂ ਨਾਲ ਚਲਾ ਗਿਆ ਸੀ। ਪਰ ਬਾਅਦ ਵਿੱਚ ਉਨ੍ਹਾਂ ਨੂੰ ਆਪਣੇ ਪੁੱਤ ਦੀ ਲਾਸ਼ ਮਿਲੀ। ਮਾਂ ਨੇ ਦੱਸਿਆ ਕਿ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਉਸ ਦੇ ਪੁੱਤ ਨਾਲ ਕੀ ਵਾਪਰਿਆ ਹੈ।
ਮ੍ਰਿਤਕ ਦੇ ਚਾਚਾ ਜਸਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਸੰਗਤ ’ਚ ਉਸ ਦੇ ਦੋਸਤ ਨਸ਼ੇ ਦੇ ਆਦੀ ਸੀ। ਕੱਲ੍ਹ ਉਹ ਦੋਸਤਾਂ ਨਾਲ ਆਇਆ ਸੀ ਤੇ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਤਾਂ ਦੇਖਿਆ ਕਿ ਕੁਲਵਿੰਦਰ ਧੁੱਸੀ ਬੰਨ੍ਹ ’ਤੇ ਮਰਿਆ ਪਿਆ ਸੀ। ਜਸਪਾਲ ਸਿੰਘ ਨੇ ਇਲਜ਼ਾਮ ਲਾਇਆ ਕਿ ਉਸ ਦੇ ਭਤੀਜੇ ਦੀ ਮੌਤ ਉਸ ਦੇ ਦੋਸਤਾਂ ਵੱਲੋਂ ਨਸ਼ੇ ਦੀ ਓਵਰਡੋਜ਼ ਦੇਣ ਨਾਲ ਹੋਈ ਹੈ।
ਇਸ ਸਬੰਧ ’ਚ ਕਿਸਾਨ ਜਥੇਬੰਦੀ ਦੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਆਪਣੇ ਦੋਸਤਾਂ ਨਾਲ ਨਸ਼ਾ ਕਰ ਕੇ ਨਗਰ ਕੀਰਤਨ ਗਿਆ ਸੀ, ਜਿੱਥੇ ਨਸ਼ੇ ਦੀ ਓਵਰਡੋਜ਼ ਹੋਣ ਕਰਕੇ ਉਸ ਦੀ ਮੌਤ ਹੋ ਗਈ ਤੇ ਉਸ ਦੇ ਦੋਸਤ ਉਸ ਨੂੰ ਉੱਥੇ ਛੱਡ ਆਏ।
ਪੰਜਾਬ ਸਰਕਾਰ ’ਤੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨਸ਼ਿਆਂ ’ਤੇ ਠੱਲ੍ਹ ਪਾਉਣ ’ਚ ਨਾਕਾਮਯਾਬ ਸਾਬਤ ਹੋ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਪੰਜਾਬ ਵਿੱਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦੇ ਪਰਿਵਾਰਾਂ ਦੀ ਸਾਰ ਲੈਣ ਦੀ ਮੰਗ ਕੀਤੀ ਹੈ।
ਮਾਮਲੇ ਨਾਲ ਸਬੰਧਿਤ ਪੁਲਿਸ ਅਧਿਕਾਰੀ ਨੇ ਕਿਹਾ ਕਿ ਸੂਚਨਾ ਮਿਲਣ ’ਤੇ ਉਹ ਮੌਕੇ ’ਤੇ ਘਟਨਾ ਵਾਲੀ ਥਾਂ ਪੁੱਜੇ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਜਨਾਲਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰੱਖਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

About Sting Operation

Leave a Reply

Your email address will not be published. Required fields are marked *

*

themekiller.com