ਨਿਕ ਦੀ ਫੈਨ ਹੋਈ ਪ੍ਰਿਯੰਕਾ, ਕੰਸਰਟ ‘ਚ ਤਸਵੀਰ ਕਲਿਕ ਕਰਦੀ ਦਿਖੀ

6 pc
ਮੁੰਬਈ (Sting Operation) – ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੇ ਬੁਆਏਫਰੈਂਡ ਨਿਕ ਜੋਨਸ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ ‘ਚ ਹੈ। ਹਾਲ ਹੀ ‘ਚ ਦੋਵੇਂ ਬ੍ਰਾਜ਼ੀਲ ‘ਚ ਹਨ ਜਿੱਥੇ ਨਿਕ ਇਕ ਕੰਸਰਟ ‘ਚ ਪਰਫਾਰਮ ਕਰਨ ਲਈ ਪਹੁੰਚਿਆ ਹੈ। ਇਸ ਮੌਕੇ ਪ੍ਰਿਯੰਕਾ ਵੀ ਉਸ ਦੇ ਨਾਲ ਇਸ ਕੰਸਰਟ ‘ਚ ਮੌਜੂਦ ਹੈ। ਦਰਸਅਲ, ਹਾਲ ਹੀ ‘ਚ ਪ੍ਰਿਯੰਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਦੋਹਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਦਰਸਅਲ, ਦੋਵੇਂ ਕਲਕਾਰ ਇਕ ਦੂਜੇ ਦੀ ਪਸੰਦ ਬਣ ਚੁੱਕੇ ਹਨ। ਖਬਰਾਂ ਮੁਤਾਬਕ ਦੋਵੇਂ ਜਲਦ ਹੀ ਵਿਆਹ ਕਰਵਾ ਸਕਦੇ ਹਨ। ਪ੍ਰਿਯੰਕਾ ਨਾਲ ਆਪਣੀ ਪਹਿਲੀ ਮੁਲਾਕਾਤ ਦਾ ਤਜ਼ਰਬਾ ਸ਼ੇਅਰ ਕਰਦੇ ਹੋਏ ਨਿਕ ਨੇ ਇਕ ਪੁਰਾਣੇ ਇੰਟਰਵਿਊ ‘ਚ ਕਿਹਾ ਸੀ ਕਿ ਪਹਿਲੀ ਵਾਰ ਅਸੀਂ ਨਿਊਯਾਰਕ ‘ਚ ਮਿਲੇ ਸੀ, ਉਸ ਤੋਂ ਬਾਅਦ ਅਸੀਂ ਦੋਹਾਂ ਨੇ ਇਕੱਠੇ ਸਮਾਂ ਬਤੀਤ ਕੀਤਾ ਪਰ ਇਹ ਕੋਈ ਪਲਾਨ ਨਹੀਂ ਸੀ। ਪ੍ਰਿਯੰਕਾ ਬਹੁਤ ਪਿਆਰੀ ਹੈ, ਮੈਂ ਭਾਰਤ ਜਾਣ ਲਈ ਬਹੁਤ ਉਤਸੁਕ ਹਾਂ।
ਦੱਸਣਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਪ੍ਰਿਯੰਕਾ ਅਤੇ ਨਿਕ ਆਪਣੇ ਅਫੇਅਰ ਨੂੰ ਲੈ ਕੇ ਚਰਚਾ ‘ਚ ਹਨ। ਨਿਕ ਨਾਲ ਪ੍ਰਿਅੰਕਾ ਦੀ ਪਹਿਲੀ ਮੁਲਾਕਾਤ ਟੀ. ਵੀ. ਸੀਰੀਜ਼ ‘ਕਵਾਂਟੀਕੋ’ ਦੇ ਸੈੱਟ ‘ਤੇ ਇਕ ਕਾਮਨ ਫਰੈਂਡ ਰਾਹੀਂ ਹੋਈ ਸੀ। ਨਿਕ ਦੀ ਉਮਰ 25 ਸਾਲ ਹੈ। ਇਸ ਤੋਂ ਬਾਅਦ 2017 ‘ਚ ਦੋਵੇਂ ਮੈੱਟ ਗਾਲਾ ਇਵੈਂਟ ‘ਚ ਇਕੱਠੇ ਨਜ਼ਰ ਆਏ।

About Sting Operation

Leave a Reply

Your email address will not be published. Required fields are marked *

*

themekiller.com