ਪਟਿਆਲਾ ਦਾ ਪੰਪ ਲੁੱਟਣ ਆਏ ਦੋ ਕਤਲ ਕਰ ਗਏ ਨੌਜਵਾਨਾਂ ਨੇ ਇਨ੍ਹਾਂ ਲੋੜਾਂ ਦੀ ਪੂਰਤੀ ਲਈ ਦਿੱਤਾ ਵਾਰਦਾਤ ਨੂੰ ਅੰਜਾਮ

39 BeFunky
ਚੰਡੀਗੜ੍ਹ(Sting Operation) – ਲੰਘੀ 17 ਜੂਨ ਨੂੰ ਤਿੰਨ ਮੋਟਰਸਾਈਕਲ ਸਵਾਰਾਂ ਨੇ ਪਟਿਆਲਾ-ਰਾਜਪੁਰਾ ਕੌਮੀ ਸ਼ਾਹਰਾਹ ’ਤੇ ਸਥਿਤ ਪੰਪ ਤੋਂ ਕੁੱਲ 11 ਹਜ਼ਾਰ ਰੁਪਏ ਲੁੱਟੇ ਤੇ ਜਾਂਦੇ ਹੋਏ ਦੋ ਲੋਕਾਂ ਨੂੰ ਗੋਲ਼ੀ ਵੀ ਮਾਰ ਗਏ। ਪੁਲਿਸ ਨੇ ਘਟਨਾ ਸੁਲਝਾਉਣ ਦਾ ਦਾਅਵਾ ਕਰਦਿਆਂ ਕਈ ਹੈਰਾਨੀਜਨਕ ਖੁਲਾਸੇ ਹੋਏ ਹਨ।
ਇਸ ਘਟਨਾ ਵਿੱਚ ਕੈਂਟਰ ਚਾਲਕ ਕੁਲਦੀਪ ਸਿੰਘ ਤੇ ਆਲਮਪੁਰ ਪਿੰਡ ਦੇ ਨੌਜਵਾਨ ਦਵਿੰਦਰ ਸਿੰਘ ਮਾਰੇ ਗਏ। ਪੁਲਿਸ ਨੇ ਸਬੰਧੀ ਦੋ ਮੁਲਜ਼ਮਾਂ, ਸਿਕੰਦਰ ਸਿੰਘ ਤੇ ਮੱਖਣ ਸਿੰਘ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਏ ਸੀ ਤੇ ਹੁਣ ਪੰਦਰਾਂ ਦਿਨਾਂ ਬਾਅਦ ਤੀਜਾ ਮੁਲਜ਼ਮ ਵੀ ਦਬੋਚਿਆ ਗਿਆ ਹੈ। ਮੁਲਜ਼ਮ ਦੀ ਪਛਾਣ ਲਖਨਦੀਪ ਸਿੰਘ ਵਾਰਿਸ ਰੰਧਾਵਾ (21) ਵਜੋਂ ਹੋਈ ਹੈ।
ਰੰਧਾਵਾ ਨੂੰ ਜਲੰਧਰ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਕਾਬੂ ਕੀਤਾ। ਉਸ ਦੇ ਸਾਥੀ ਸਿਕੰਦਰ (23) ਤੇ ਹਰਪ੍ਰੀਤ ਸਿੰਘ ਮੱਖਣ (18) ਨੂੰ ਘਟਨਾ ਦੇ ਦੋ ਦਿਨਾਂ ਬਾਅਦ ਹੀ ਫੜੇ ਗਏ ਸੀ। ਸਮੈਕ ਤੇ ਵਿਸਕੀ ਨਾਲ ਟੱਲੀ ਤਿੰਨਾਂ ਜਣਿਆਂ ਨੇ ਵਿਦੇਸ਼ ਜਾਣ ਤੇ ਪੰਜਾਬੀ ਮਿਊਜ਼ਿਕ ਐਲਬਮ ਲਾਂਚ ਕਰਨ ਲਈ ਜਲ਼ਦੀ ਪੈਸੇ ਇਕੱਠੇ ਕਰਨ ਦਾ ਫੈਸਲਾ ਕੀਤਾ ਸੀ।
ਸਿਕੰਦਰ ਦੇ ਮੋਟਰ ਸਾਈਕਲ ’ਤੇ ਉਨ੍ਹਾਂ ਚਮਰਹੇਰੀ ਨਜ਼ਦੀਕ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਇਆ। ਸਭ ਤੋਂ ਪਹਿਲਾਂ ਉਨ੍ਹਾਂ ਹਰਪ੍ਰੀਤ ਨੂੰ ਪੈਟਰੋਲ ਪੰਪ ਦਾ ਜਾਇਜ਼ਾ ਲੈਣ ਲਈ ਭੇਜਿਆ। ਸਭ ਕੁਝ ਠੀਕ ਪਾਏ ਜਾਣ ’ਤੇ ਉਨ੍ਹਾਂ ਰਾਤੀਂ ਕਰੀਬ 10.10 ਵਜੇ ਪੈਟਰੋਲ ਪੰਪ ’ਤੇ ਜਾ ਧਾਵਾ ਬੋਲਿਆ। ਇਸ ਪਿੱਛੋਂ ਸਿਕੰਦਰ ਤੇ ਲਖਨਦੀਪ ਨੇ ਕੈਂਟਰ ਡਰਾਈਵਰ ਕੁਲਦੀਪ ਸਿੰਘ ਨੂੰ ਗੋਲ਼ੀ ਮਾਰ ਦਿੱਤੀ ਤੇ ਉਸ ਕੋਲੋਂ ਨਕਦੀ ਖੋਹ ਲਈ। ਪਿੰਡ ਆਲਮਪੁਰ ਦੇ ਦਵਿੰਦਰ ਸਿੰਘ ਨੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਉਸ ਨੂੰ ਵੀ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਘਟਨਾ ਵਿੱਚ ਮਾਰੇ ਗਏ ਕੁਲਦੀਪ ਸਿੰਘ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਵਿੱਚ ਸਿਰਫ ਵਿਧਵਾ ਔਰਤਾਂ ਹੀ ਬਚੀਆਂ ਹਨ। ਮ੍ਰਿਤਕ ਕੁਲਦੀਪ ਘਰ ਚਲਾਉਣ ਦੇ ਨਾਲ-ਨਾਲ ਉਸ ਦੇ ਵੱਡੇ ਭਾਈ ਦੀ ਵਿਧਵਾ ਤੇ ਦੋ ਬੱਚਿਆਂ ਨੂੰ ਵੀ ਪਾਲ਼ ਰਿਹਾ ਸੀ। ਕੁਝ ਸਾਲ ਪਹਿਲਾਂ ਕੁਲਦੀਪ ਦੇ ਭਰਾ ਦੀ ਮੌਤ ਹੋ ਗਈ ਸੀ।
ਕੁਲਦੀਪ ਦੀ ਮਾਂ ਨੇ ਕਿਹਾ ਕਿ ਤਿੰਨ ਨਸ਼ੇੜੀ ਮੁੰਡਿਆਂ ਨੇ ਬਿਨਾ ਕਿਸੇ ਵਜ੍ਹਾ ਉਸ ਦੇ ਪੁੱਤਰ ਨੂੰ ਮਾਰ ਦਿੱਤਾ। ਉਸ ਨੇ ਪੰਜਾਬ ਸਰਕਾਰ ਨੂੰ ਉਨ੍ਹਾਂ ਦੀ ਬਣਦੀ ਮਦਦ ਕਰਨ ਦੀ ਮੰਗ ਕੀਤੀ ਹੈ।

About Sting Operation

Leave a Reply

Your email address will not be published. Required fields are marked *

*

themekiller.com