ਪੰਜਾਬੀ ਪੀ ਰਹੇ ਨਕਲੀ ਦੁੱਧ, ਸਿਹਤ ਨਾਲ ਖਲਵਾੜ !

17 Milk
ਚੰਡੀਗੜ੍ਹ(Sting Operation) – ਪੰਜਾਬ ਵਿੱਚ ਨਕਲੀ ਦੁੱਧ ਵੀ ਗੰਭੀਰ ਸਮੱਸਿਆ ਬਣ ਗਿਆ ਹੈ। ਅੱਜ ਬਰਨਾਲਾ ਦੇ ਆਈਟੀਆਈ ਚੌਕ ਨੇੜੇ ਸਿਹਤ ਵਿਭਾਗ ਤੇ ਸੀਆਈਏ ਦੀ ਟੀਮ ਨੇ ਸਾਝੇ ਤੌਰ ‘ਤੇ ਛਾਪਾ ਕਰਕੇ ਵੱਡੀ ਮਾਤਰਾ ਵਿੱਚ ਨਕਲੀ ਦੁੱਧ, ਦੁੱਧ ਬਣਾਉਣ ਵਾਲਾ ਕੈਮੀਕਲ ਤੇ ਦੁੱਧ ਤਿਆਰ ਕਰਨ ਵਾਲੇ ਸਾਮਾਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇੱਕ ਵਿਅਕਤੀ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਿਆ।
ਜ਼ਿਲ੍ਹਾ ਸਿਹਤ ਅਫਸਰ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਆਈਟੀਆਈ ਚੌਕ ਨੇੜੇ ਘਰ ਵਿੱਚ ਹੀ ਨਕਲੀ ਦੱਧ ਬਣਾਉਣ ਦਾ ਧੰਦਾ ਜਾਰੀ ਹੈ। ਪੁਲਿਸ ਪਾਰਟੀ ਨੂੰ ਨਾਲ ਲੈ ਕੇ ਛਾਪਿਆ ਮਾਰਿਆ ਤਾਂ ਇੱਕ ਵਿਅਕਤੀ ਕਾਬੂ ਆ ਗਿਆ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਚਾਰ ਸੈਂਪਲ ਲੈ ਕੇ ਖਰੜ ਲੈਬੋਰੇਟਰੀ ਵਿੱਚ ਭੇਜ ਦਿੱਤੇ ਹਨ।
ਉਨ੍ਹਾਂ ਕਿਹਾ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਇਹ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਜਿੱਥੇ ਵੀ ਕੋਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦਾ ਹੈ, ਉਸ ਖਿਲਾਫ ਸਖਤ ਕਰਵਾਈ ਕੀਤੀ ਜਾਵੇਗੀ। ਇਹ ਵਿਅਕਤੀ ਤੇ ਨਕਲੀ ਦੁੱਧ ਬਣਾ ਕੇ ਲੁਧਿਆਣਾ ਦੇ ਚੀਲਿੰਗ ਸੈਂਟਰ ਵਿੱਚ ਸਪਲਾਈ ਕਰਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com