ਬੱਸ ਖਾਈ ‘ਚ ਡਿੱਗਣ ਕਾਰਨ 44 ਲੋਕਾਂ ਦੀ ਮੌਤ

29 bus
ਦੇਹਰਾਦੂਨ(Sting Operation) – ਉੱਤਰਾਖੰਡ ਦੇ ਪੌੜੀ ਗੜ੍ਹਵਾਲ ਇਲਾਕੇ ਵਿੱਚ ਬੱਸ ਦੇ ਖਾਈ ਵਿੱਚ ਡਿੱਗਣ ਕਾਰਨ ਘੱਟੋ-ਘੱਟ 44 ਲੋਕਾਂ ਦੀ ਮਾਰੇ ਜਾਣ ਦੀ ਖ਼ਬਰ ਹੈ। ਨੈਨੀਡਾਂਡਾ ਬਲਾਕ ਦੇ ਧੂਮਾਕੋਟ ਇਲਾਕੇ ਵਿੱਚ ਸਵੇਰੇ ਪੌਣੇ ਨੌਂ ਵਜੇ ਵਾਪਰੇ ਇਸ ਹਾਦਸੇ ਵਿੱਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।
ਘਟਨਾ ਦੀ ਸੂਚਨਾ ਤੋਂ ਬਾਅਦ ਕੌਮੀ ਆਫ਼ਤ ਰਾਹਤ ਬਲ (NDRF) ਦੀਆਂ ਟੀਮਾਂ ਨੂੰ ਹੈਲੀਕਾਪਟਰ ਰਾਹੀਂ ਰਵਾਨਾ ਕਰ ਦਿੱਤਾ ਗਿਆ ਹੈ। ਪਹਾੜੀ ਖੇਤਰ ਹੋਣ ਕਾਰਨ ਰਾਹਤ ਕਾਰਜਾਂ ਵਿੱਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦ ਬੱਸ ਭੌਂਨਕੋਟ ਤੋਂ ਰਾਮਨਗਰ ਵੱਲ ਜਾ ਰਹੀ ਸੀ ਤਾਂ ਕੁਈਨ ਪਿੰਡ ਕੋਲ ਤਕਰੀਬਨ 60 ਮੀਟਰ ਹੇਠਾਂ ਖੱਡ ਵਿੱਚ ਡਿੱਗ ਗਈ।
ਫਿਲਹਾਲ ਮ੍ਰਿਤਕਾਂ ਦੀ ਪਛਾਣ ਹੋਣੀ ਬਾਕੀ ਹੈ। ਗੜ੍ਹਵਾਲ ਦੇ ਕਮਿਸ਼ਨਰ ਦਿਲੀਪ ਜਾਵਲਕਰ ਨੇ ਦੱਸਿਆ ਕਿ ਹੁਣ ਤਕ 20 ਲਾਸ਼ਾਂ ਨੂੰ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ 12 ਜ਼ਖ਼ਮੀਆਂ ਨੂੰ ਹੁਣ ਤਕ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਰਣ ਵਾਲਿਆਂ ਗਿਣਤੀ ਵਧ ਵੀ ਸਕਦੀ ਹੈ।

About Sting Operation

Leave a Reply

Your email address will not be published. Required fields are marked *

*

themekiller.com