ਮੈਸੀ ਤੇ ਰੋਨਾਲਡੋ ਦਾ ਫ਼ੀਫਾ ਵਿਸ਼ਵ ਕੱਪ ਦਾ ਸਫ਼ਰ ਸਮਾਪਤ

18 messi
ਰੂਸ(Sting Operation) – ਅਰਜਨਟੀਨਾ ਦੇ ਦਿੱਗਜ ਖਿਡਾਰੀ ਲਿਓਨੇਲ ਮੈਸੀ ਤੋਂ ਬਾਅਦ ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਿਟਿਆਨੋ ਰੋਨਾਲਡੋ ਦਾ ਵੀ ਵਿਸ਼ਵ ਕੱਪ ਜਿੱਤਣ ਦਾ ਸੁਫਨਾ ਅੱਧਵਾਟੇ ਰਹਿ ਗਿਆ। ਇਸ ਤੋਂ ਪਹਿਲਾਂ ਫ਼ੀਫਾ ਕੱਪ ਦੀ ਮੁੱਖ ਦਾਅਵੇਦਾਰਾਂ ਵਿੱਚੋਂ ਇੱਕ ਮੰਨੀ ਜਾਂਦੀ ਜਰਮਨੀ ਦੀ ਟੀਮ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਈ ਸੀ ਤੇ ਹੁਣ ਦੋ ਵੱਡੇ ਸਟਾਰ ਖਿਡਾਰੀਆਂ ਦੀਆਂ ਟੀਮਾਂ ਵੀ ਨਾਕ ਆਊਟ ਹੋ ਗਈਆਂ ਹਨ।
ਆਖਰੀ-16 ‘ਚ ਕੱਲ੍ਹ ਖੇਡੇ ਗਏ ਮੈਚਾਂ ਵਿਚ ਮੈਸੀ ਦੀ ਅਗਵਾਈ ਵਾਲੀ ਅਰਜਨਟੀਨਾ ਦੀ ਟੀਮ ਨੂੰ ਫਰਾਂਸ ਤੋਂ ਹਾਰ ਮਿਲੀ ਜਦਕਿ ਰੋਨਾਲਡੋ ਦੀ ਅਗਵਾਈ ‘ਚ ਖੇਡ ਰਹੀ ਪੁਰਤਗਾਲ ਦੀ ਟੀਮ ਨੂੰ ਸ਼ਨੀਵਾਰ ਖੇਡੇ ਗਏ ਪ੍ਰੀ ਕੁਆਰਟਰ ਫਾਈਨਲ ਮੁਕਾਬਲੇ ‘ਚ ਉਰੂਗੁਏ ਨੇ ਮਾਤ ਦਿੱਤੀ। ਜ਼ਿਕਰਯੋਗ ਹੈ ਕਿ ਫਰਾਂਸ ਨੇ ਮੈਸੀ ਦੀ ਟੀਮ ਨੂੰ 4-3 ਨਾਲ ਅਤੇ ਉਰੂਗੁਏ ਨੇ ਰੋਨਾਲਡੋ ਦੀ ਟੀਮ ਪੁਰਤਗਾਲ ਨੂੰ 2-1 ਨਾਲ ਹਰਾਇਆ। ਉਰੂਗੁਏ ਤੋਂ ਹਾਰ ਮਿਲਣ ਤੋਂ ਬਾਅਦ ਪੁਰਤਗਾਲ ਦਾ ਵਿਸ਼ਵ ਕੱਪ 2018 ਦਾ ਸਫਰ ਵੀ ਸਮਾਪਤ ਹੋ ਗਿਆ।
ਦੱਸ ਦੇਈਏ ਕਿ ਅਰਜਨਟੀਨਾ ਦੀ ਹਾਰ ਦੇ ਨਾਲ ਹੀ ਮੈਸੀ ਦਾ ਵਿਸ਼ਵ ਕੱਪ ਜਿੱਤਣ ਦਾ ਸੁਫਨਾ ਵੀ ਚਕਨਾਚੂਰ ਹੋ ਗਿਆ ਕਿਉਂਕਿ ਇਹ ਮੈਸੀ ਦਾ ਆਖਰੀ ਵਿਸ਼ਵ ਕੱਪ ਸੀ। ਮੈਸੀ ਨੇ 2006 ‘ਚ ਪਹਿਲਾ ਵਿਸ਼ਵ ਕੱਪ ਖੇਡਿਆ ਸੀ ਤੇ ਇਸ ਵਾਰ ਮੈਸੀ ਆਪਣੀ ਚੌਥਾ ਵਿਸ਼ਵ ਕੱਪ ਖੇਡ ਰਹੇ ਸਨ ਪਰ ਉਹ ਇਕ ਵਾਰ ਵੀ ਟਰਾਫੀ ਨਹੀਂ ਜਿੱਤ ਸਕੇ।

About Sting Operation

Leave a Reply

Your email address will not be published. Required fields are marked *

*

themekiller.com