ਮੰਦਸੌਰ ਰੇਪ ਪੀੜਤਾ ਦੇ ਪਰਿਵਾਰ ਨੇ ਮੁਆਵਜ਼ੇ ਨੂੰ ਮਾਰੀ ਠੋਕਰ, ਦੋਸ਼ੀਆਂ ਲਈ ਫਾਂਸੀ ਮੰਗੀ

28 rape
ਮੰਦਸੌਰ(Sting Operation) – ਮੰਦਸੌਰ ਰੇਪ ਕਾਂਡ ‘ਤੇ ਰਾਜਨੀਤੀ ਤੇਜ਼ ਹੋ ਗਈ ਹੈ। ਸੱਤਾ ਧਿਰ ‘ਤੇ ਵਿਰੋਧੀ ਧਿਰ ਦੇ ਨੇਤਾ ਵਾਰ-ਵਾਰ ਹਸਪਤਾਲ ਦਾ ਦੌਰ ਕਰ ਰਹੇ ਹਨ। ਇਸ ਦੌਰਾਨ ਮੱਧ ਪ੍ਰਦੇਸ਼ ਸਰਕਾਰ ਵੱਲੋਂ ਪੀੜਤਾ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ ਪਰ ਪੀੜਤਾ ਦੇ ਪਿਤਾ ਨੇ ਕਿਹਾ ਕਿ ਸਾਨੂੰ ਮੁਆਵਜ਼ਾ ਨਹੀਂ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਚਾਹੀਦੀ ਹੈ।
ਓਧਰ ਦੇਰ ਰਾਤ ਮੱਧ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਨੇਤਾ ਜਯੋਤੀਰਾਦਿਤਯ ਸਿੰਧਿਆ ਨੇ ਵੀ ਹਸਪਤਾਲ ਦਾ ਦੌਰਾ ਕੀਤਾ ਤੇ ਬੱਚੀ ਦੇ ਪਰਿਵਾਰਕ ਮੈਂਬਰਾਂ ਦਾ ਹਾਲ-ਚਾਲ ਪੁੱਛਿਆ। ਇਸਤੋਂ ਬਾਅਦ ‘ਚ ਸਿੰਧਿਆ ਦੀ ਅਗਵਾਈ ‘ਚ ਕੈਂਡਲ ਮਾਰਚ ਕੱਡਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਿਸ਼ਾਨੇ ‘ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਨ।
ਸੰਸਦ ਮੈਂਬਰ ਸਿੰਧਿਆ ਨੇ ਕਿਹਾ ਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਆਪਣੇ ਆਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਦੇਸ਼ ‘ਚ ਆਏ ਦਿਨ ਬੱਚੀਆਂ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਹਨ ਤੇ ਅਜਿਹੇ ‘ਚ ਬੀਜੇਪੀ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਹੈ। ਕਾਂਗਰਸ ਨੇਤਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸੂਬੇ ‘ਚ ਹਰ ਸਾਲ 5,000 ਮਹਿਲਾਵਾਂ ਨਾਲ ਦੁਸ਼ਕਰਮ ਹੋ ਰਿਹਾ ਹੈ।
ਇੰਦੌਰ ਦੇ ਮਹਾਰਾਜਾ ਯਸ਼ਵੰਤਰਾਵ ਹਸਪਤਾਲ ‘ਚ ਭਰਤੀ ਬੱਚੀ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਕਿਹਾ ਕਿ ਪੀੜਤਾ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ ਤੇ ਉਹ ਗੱਲਬਾਤ ਕਰ ਰਹੀ ਹੈ।

About Sting Operation

Leave a Reply

Your email address will not be published. Required fields are marked *

*

themekiller.com