ਲੋਕਾਂ ਨੂੰ ਪਸੰਦ ਆ ਰਹੀ ਨਵੀਂ ਪਾਸਪੋਰਟ ਐਪ, ਬਣਿਆ ਰਿਕਾਰਡ

23 passport
ਜਲੰਧਰ(Sting Operation) – ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਹਾਲ ਹੀ ‘ਚ ਇਕ ਪਾਸਪੋਰਟ ਸੇਵਾ ਮੋਬਾਇਲ ਐਪ ਲਾਂਚ ਕੀਤੀ ਹੈ ਜੋ ਕਿ ਵੈੱਬਸਾਈਟ ਨਾਲੋਂ ਕਾਫੀ ਤੇਜ਼ ਹੈ। ਜ਼ਿਕਰਯੋਗ ਹੈ ਕਿ ਲਾਂਚ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਇਕ ਮਿਲੀਅਨ ਲੋਕਾਂ ਵੱਲੋਂ ਇਸ ਐਪ ਨੂੰ ਡਾਊਨਲੋਡ ਕੀਤਾ ਜਾ ਚੁੱਕਾ ਹੈ।
4.5 ਜੀਬੀ ਦੀ ਇਸ ਮੋਬਾਇਲ ਐਪ ਜ਼ਰੀਏ ਪਾਸਪੋਰਟ ਕੇਂਦਰ ਲੱਭਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪਾਸਪੋਰਟ ਦੀ ਫੀਸ ਤੇ ਐਪਲੀਕੇਸ਼ਨ ਸਟੇਟਸ ਜਾਣਨ ਲਈ ਵੀ ਇਸ ਐਪ ਦੀ ਮਦਦ ਲਈ ਜਾ ਸਕਦੀ ਹੈ।
ਇਸ ਐਪ ਦੇ ਮੇਨ ਮੈਨਿਊ ‘ਚ 10 ਬਟਨ ਹਨ ਜਿਸ ‘ਚ ਪਹਿਲਾਂ ਤੋਂ ਰਜਿਸਟਰ ਯੂਜ਼ਰ ਲਾਗ ਇਨ, ਨਵਾਂ ਯੂਜ਼ਰ ਲਾਗ ਇਨ, ਸਟੇਟਸ ਟਰੈਕਰ, ਅਪਾਇੰਟਮੈਂਟ ਅਵੇਲਏਬਿਲਿਟੀ, ਡਾਕੂਮੈਂਟ ਅਡਵਾਇਜ਼ਰ, ਫੀਸ ਕੈਲਕੁਲੇਟਰ, ਲੋਕੇਟ ਸੈਂਟਰ, ਐਨੇਕਸਸ/ਐਫੀਡੇਵਿਟ, FAQs ਅਤੇ ਕਾਨਟੇਕਟ ਹਨ।
ਦੱਸ ਦੇਈਏ ਕਿ ਵੈੱਬਸਾਈਟ ਅਤੇ ਮੋਬਾਇਲ ਐਪ ‘ਤੇ ਪਾਸਪੋਰਟ ਸੰਬੰਧੀ ਕਿਸੇ ਵੀ ਕੰਮ ਦਾ ਤਰੀਕਾ ਇਕ ਸਮਾਨ ਹੈ। ਇਥੋਂ ਤੱਕ ਕਿ ਐਪਲੀਕੇਸ਼ਨ ਫਾਰਮ ਭਰਨ ਦਾ ਤਰੀਕਾ ਵੀ ਇਕੋ ਜਿਹਾ ਹੈ। ਬੱਸ ਫਰਕ ਸਿਰਫ ਏਨਾ ਹੈ ਕਿ ਵੈੱਬਸਾਈਟ ਦੇ ਮੁਕਾਬਲੇ ਮੋਬਾਇਲ ਐਪ ‘ਤੇ ਕੰਮ ਕਰਨਾ ਜ਼ਿਆਦਾ ਸੌਖਾ ਹੈ। .

About Sting Operation

Leave a Reply

Your email address will not be published. Required fields are marked *

*

themekiller.com