ਵ੍ਹੱਟਸਐਪ ਗਰੁੱਪ ਐਡਮਿਨ ਨੂੰ ਮਿਲੀ ਬਹੁਤ ਵੱਡੀ ਸਹੂਲਤ

14 WhatsApp
ਨਵੀਂ ਦਿੱਲੀ(Sting Operation) – ਸੋਸ਼ਲ ਮੈਸੇਜਿੰਗ ਐਪ ਵ੍ਹੱਟਸਐਪ ਨੇ ਇੱਕ ਨਵਾਂ ਫੀਚਰ ਜਾਰੀ ਕਰਦਿਆਂ ਗਰੁੱਪ ਐਡਮਿਨ ਨੂੰ ਇਹ ਤੈਅ ਕਰਨ ਦਾ ਅਧਿਕਾਰ ਦੇ ਦਿੱਤਾ ਹੈ ਕਿ ਗਰੁੱਪ ‘ਚ ਕੌਣ ਮੈਸੇਜ ਭੇਜ ਸਕਦਾ ਹੈ ਤੇ ਕੌਣ ਨਹੀਂ।
ਫਿਲਹਾਲ ਇਹ ਫੀਚਰ iPhone ਦੇ ਲਈ 2.18.70 ਵਰਜ਼ਨ ‘ਤੇ ਜਾਰੀ ਕੀਤਾ ਗਿਆ ਹੈ ਜਦਕਿ ਐਂਡਰਾਇਡ ਚ 2.18.201 ਬੀਟਾ ਵਰਜ਼ਨ ‘ਤੇ ਉਪਲਬਧ ਹੈ। ਭਾਵ ਕਿ ਐਂਡਰਾਇਡ ਯੂਜ਼ਰਜ਼ ਨੂੰ ਇਸ ਫੀਚਰ ਲਈ ਥੋੜ੍ਹਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਵ੍ਹੱਟਸਐਪ ਦੇ ਗਰੁੱਪ ਐਡਮਿਨ ਨੂੰ ਮੈਸੇਜ ਕੰਟਰੋਲ ਕਰਨ ਦਾ ਅਧਿਕਾਰ ਦੇਣ ਵਾਲੇ ਫੀਚਰ ਦਾ ਨਾਂਅ Send Message ਹੈ। ਇਹ ਫ਼ੀਚਰ ਗਰੁੱਪ ਸੈਟਿੰਗ ‘ਚ ਮੌਜੂਦ ਹੈ। ਇਸ ਫੀਚਰ ਜ਼ਰੀਏ ਗਰੁੱਪ ਐਡਮਿਨ ਇਹ ਨਿਰਧਾਰਿਤ ਕਰ ਸਕਦਾ ਹੈ ਕਿ ਕਿਸ ਮੈਂਬਰ ਨੂੰ ਗਰੁੱਪ ‘ਚ ਮੈਸੇਜ ਭੇਜਣ ਦਾ ਅਧਿਕਾਰ ਦਿੱਤਾ ਜਾਵੇ ਤੇ ਕਿਸ ਨੂੰ ਨਹੀਂ।
ਕਿਵੇਂ ਹੋਵੇਗੀ ਇਸ ਫੀਚਰ ਦੀ ਵਰਤੋਂ:
ਸਭ ਤੋਂ ਪਹਿਲਾਂ ਗਰੁੱਪ ਐਡਮਿਨ ਨੂੰ ਗਰੁੱਪ ਸੈਟਿੰਗ ‘ਚ ਜਾਣਾ ਹੋਵੇਗਾ ਜਿੱਥੇ ਉਸ ਨੂੰ Send Message ਦਾ ਵਿਕਲਪ ਮਿਲੇਗਾ। ਇਹ ਵਿਕਲਪ ਚੁਣ ਕੇ ਅੱਗੇ ਦੋ ਵਿਕਲਪ ਹੋਣਗੇ ਪਹਿਲਾ All Participants ਤੇ ਦੂਜਾ Only Admins ਹੋਵੇਗਾ। ਜੇਕਰ Only Admins ਚੁਣੋਗੇ ਤਾਂ ਗਰੁੱਪ ‘ਚ ਸਿਰਫ ਉਹ ਹੀ ਮੈਸੇਜ ਭੇਜ ਸਕੇਗਾ ਜੋ ਗਰੁੱਪ ਦਾ ਐਡਮਿਨ ਹੋਵੇਗਾ ਜਦਕਿ All Participants ਵਿਕਲਪ ਚੁਣਨ ‘ਤੇ ਗਰੁੱਪ ਦੇ ਸਾਰੇ ਮੈਂਬਰ ਮੈਸੇਜ ਭੇਜ ਸਕਣਗੇ।

About Sting Operation

Leave a Reply

Your email address will not be published. Required fields are marked *

*

themekiller.com