ਸ਼ੂਟਿੰਗ ਦੌਰਾਨ ਅਰਜੁਨ ਕਪੂਰ ਨੂੰ ਹੋਇਆ ਪਿਆਰ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ

4 arjun
ਨਵੀਂ ਦਿੱਲੀ(Sting Operation) – ਐਕਟਰ ਅਰਜੁਨ ਕਪੂਰ ਇੰਨੀ ਦਿਨੀਂ ਫਿਲਮ ‘ਸੰਦੀਪ ਔਰ ਪਿੰਕੀ ਫਰਾਰ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਨਾਲ ਹੀ ਉਹ ਆਪਣੀ ਆਉਣ ਵਾਲੀ ਫਿਲਮ ‘ਨਮਸਤੇ ਇੰਗਲੈਂਡ’ ‘ਤੇ ਵੀ ਕੰਮ ਕਰ ਰਹੇ ਹਨ। ਅਰਜੁਨ ਸ਼ੂਟਿੰਗ ਦੌਰਾਨ ਵੀ ਮਸਤੀ ਲਈ ਸਮਾਂ ਕੱਢ ਹੀ ਲੈਂਦੇ ਹਨ ਤੇ ਇਸ ਵਾਰ ਉਨ੍ਹਾਂ ਨੇ ਆਪਣੀ ਮੌਜ਼-ਮਸਤੀ ਦੌਰਾਨ ਇਕ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਵੀ ਕੀਤੀ ਹੈ। ਅਰਜੁਨ ਕਪੂਰ ਨੂੰ ਸ਼ੂਟਿੰਗ ਦੌਰਾਨ ਇਕ ਕਿਊਟ ਜਿਹਾ ਪੱਪੀ (ਕੁੱਤਾ) ਮਿਲ ਗਿਆ, ਜਿਸ ਨਾਲ ਉਸ ਨੇ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ।
ਅਰਜੁਨ ਨੇ ਇੰਸਟਾਗ੍ਰਾਮ ‘ਤੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ”ਮੈਨੂੰ ਇਕ ਨਾਊਮੀਦੀ (ਨਿਰਾਸ਼ਾ) ਭਰੀ ‘ਤੇ ਪਿਆਰ ਮਿਲ ਗਿਆ… ਕਈ ਵਾਰ ਤੁਹਾਨੂੰ ਪਿਆਰ ਕਰਨਾ ਹੀ ਪੈਂਦਾ ਹੈ! ਸਾਡੇ ਸੈੱਟ ‘ਤੇ ਇਹ ਕਿਊਟ ਪੱਪੀ ਇਕ ਸਰਪ੍ਰਾਈਜ਼ ਐਡੀਸ਼ਨ ਸੀ।” ਅਰਜੁਨ ਦੁਆਰਾ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ 18 ਘੰਟੇ ‘ਚ 2 ਲੱਖ 15 ਹਜ਼ਾਰ ਤੋਂ ਵਧ ਲੋਕਾਂ ਨੇ ਦੇਖ ਲਿਆ ਸੀ।
ਅਰਜੁਨ ਦੀ ਫਿਲਮ ‘ਨਮਸਤੇ ਇੰਗਲੈਂਡ’ 19 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ‘ਚ ਪਰਿਣੀਤੀ ਚੋਪੜਾ ਉਸ ਦੇ ਓਪੋਜ਼ਿਟ ਕੰਮ ਕਰਦੀ ਨਜ਼ਰ ਆਵੇਗੀ। ਦੱਸ ਦੇਈਏ ਕਿ ਇਹ ਇਕ ਰੋਮਾਂਟਿ-ਕਾਮੇਡੀ ਫਿਲਮ ਹੈ, ਜਿਸ ਦਾ ਨਿਰਦੇਸ਼ਨ ਵਿਪੁਲ ਅਮਰੂਲਾਲ ਸ਼ਾਹ ਕਰ ਰਹੇ ਹਨ। ਰਿਆਲੈਂਸ ਐਂਟਰਟੇਨਮੈਂਟ ਦੀ ਇਹ ਫਿਲਮ ਅਕਸ਼ੈ ਕੁਮਾਰ ਦੀ ਫਿਲਮ ‘ਨਮਸਤੇ ਲੰਡਨ’ ਦੀ ਅਗਲੀ ਕੜੀ ਦੱਸਿਆ ਜਾ ਰਿਹਾ ਹੈ।

About Sting Operation

Leave a Reply

Your email address will not be published. Required fields are marked *

*

themekiller.com